DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Norway Chess: ਗੁਕੇਸ਼ ਤੇ ਪ੍ਰਗਨਾਨੰਦ ਦੇ ਪੱਲੇ ਨਿਰਾਸ਼ਾ

ਭਾਰਤੀਆਂ ਲਈ ਨਾਰਵੇ ਸ਼ਤਰੰਜ ਦਾ ਦੂਜਾ ਦਿਨ ਨਿਰਾਸ਼ਾਜਨਕ ਰਿਹਾ, ਜਿੱਥੇ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਆਰਮਗੇਡੋਨ ਗੇੜ ਵਿੱਚ ਵੇਸਲੀ ਸੋ ਦੇ ਸਾਹਮਣੇ ਗੋਡੇ ਟੇਕ ਦਿੱਤੇ। ਦੂਜੇ ਪਾਸੇ ਆਰ ਪ੍ਰਗਨਾਨੰਦਾ ਨੂੰ ਸ਼ਾਨਦਾਰ ਲੈਅ ’ਚ ਚੱਲ ਰਹੇ ਫਰਾਂਸੀਸੀ ਖਿਡਾਰੀ ਅਲੀਰੇਜ਼ਾ ਫਿਰੋਜ਼ਾ ਤੋਂ...

  • fb
  • twitter
  • whatsapp
  • whatsapp
Advertisement

ਭਾਰਤੀਆਂ ਲਈ ਨਾਰਵੇ ਸ਼ਤਰੰਜ ਦਾ ਦੂਜਾ ਦਿਨ ਨਿਰਾਸ਼ਾਜਨਕ ਰਿਹਾ, ਜਿੱਥੇ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਆਰਮਗੇਡੋਨ ਗੇੜ ਵਿੱਚ ਵੇਸਲੀ ਸੋ ਦੇ ਸਾਹਮਣੇ ਗੋਡੇ ਟੇਕ ਦਿੱਤੇ। ਦੂਜੇ ਪਾਸੇ ਆਰ ਪ੍ਰਗਨਾਨੰਦਾ ਨੂੰ ਸ਼ਾਨਦਾਰ ਲੈਅ ’ਚ ਚੱਲ ਰਹੇ ਫਰਾਂਸੀਸੀ ਖਿਡਾਰੀ ਅਲੀਰੇਜ਼ਾ ਫਿਰੋਜ਼ਾ ਤੋਂ ਹਾਰ ਮਿਲੀ। ਫਿਰੋਜ਼ਾ ਨੇ ਲਗਾਤਾਰ ਦੋ ਜਿੱਤਾਂ ਨਾਲ ਛੇ ਅੰਕਾਂ ਸਦਕਾ ਟੂਰਨਾਮੈਂਟ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ। ਸਾਬਕਾ ਚੈਂਪੀਅਨ ਮੈਗਨਸ ਕਾਰਲਸਨ ਨੂੰ ਇੱਕ ਵਾਰ ਫਿਰ ਜਰਮਨ ਦੇ ਵਿੰਸੈਂਟ ਕੀਮੇਰ ਨੇ ਸਖ਼ਤ ਟੱਕਰ ਦਿੱਤੀ ਪਰ ਸੱਤ ਵਾਰ ਦੇ ਚੈਂਪੀਅਨ ਨੇ ਆਖ਼ਿਰਕਾਰ ਆਰਮਗੇਡੋਨ ਵਿੱਚ ਜਿੱਤ ਹਾਸਲ ਕੀਤੀ। ਦੂਜੇ ਗੇੜ ਦੇ ਆਰਮਗੇਡੋਨ ਵਿੱਚ ਨਿਰਾਸ਼ਾਜਨਕ ਨਤੀਜੇ ਦੇ ਬਾਵਜੂਦ ਗੁਕੇਸ਼ 2.5 ਅੰਕ ਨਾਲ ਵੇਸਲੀ ਸੋ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ਉੱਤੇ ਰਿਹਾ। ਪ੍ਰਗਨਾਨੰਦਾ ਅਤੇ ਕਾਰਲਸਨ ਵਰਗੇ ਚੋਟੀ ਦੇ ਖਿਡਾਰੀ ਇਸ ਵੱਕਾਰੀ ਟੂਰਨਾਮੈਂਟ ਵਿੱਚ 1.5-1.5 ਅੰਕ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹਨ।

Advertisement
Advertisement
×