Olympics Gold Medal ਨਾਲ ਕੋਈ ਸਮਝੌਤਾ ਨਹੀਂ: ਜ਼ਵੇਰੇਵ
ਸਪੇਨਿਸ਼ ਖਿਡਾਰੀ ਨੂੰ ਹਰਾ ਕੇ ਫਰੈਂਚ ਓਪਨ ਦੇ ਫਾੲੀਨਲ ਵਿੱਚ ਥਾਂ ਬਣਾੲੀ
ਅਲੈਗਜ਼ੈਂਡਰ ਜ਼ਵੇਰੇਵ ਸਪੇਨ ਦੇ ਰਾਫੇਲ ਜੋਡਰ ਨੂੰ 7-6 (3), 6-1, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪੁੱਜ ਗਿਆ ਹੈ। ਇਸ ਜਿੱਤ ਮਗਰੋਂ ਉਸ ਨੇ ਕਿਹਾ ਕਿ ਉਹ ਕਿਸੇ ਇੱਕ ਜਿੱਤ ਬਦਲੇ ਆਪਣੇ ਓਲੰਪਿਕ ਸੋਨ ਤਗ਼ਮੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰੇਗਾ। ਇਸ ਜਰਮਨ ਖਿਡਾਰੀ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ, ਜਿਸ ਦੇ ਨਾਲ ਹੀ ਉਨ੍ਹਾਂ ਨੇ ਏ ਟੀ ਪੀ ਟੂਰ ’ਤੇ 24 ਖ਼ਿਤਾਬ ਆਪਣੇ ਨਾਮ ਕੀਤੇ ਹਨ। ਜ਼ਵੇਰੇਵ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਕਦੇ ਆਪਣੇ ਸੋਨ ਤਗ਼ਮੇ ਬਦਲੇ ਕੋਈ ਗਰੈਂਡ ਸਲੈਮ ਖ਼ਿਤਾਬ ਲੈਣਾ ਚਾਹੁਣਗੇ, ਜੇ ਉਸ ਨੂੰ ਅਜਿਹਾ ਮੌਕਾ ਮਿਲੇ। ਤਿੰਨ ਗਰੈਂਡ ਸਲੈਮ ਫਾਈਨਲ ਹਾਰ ਚੁੱਕੇ ਜ਼ਵੇਰੇਵ ਨੇ ਕਿਹਾ, ‘‘ਬਿਲਕੁਲ ਨਹੀਂ। ਮੇਰੇ ਲਈ ਸੋਨ ਤਗ਼ਮਾ ਜਿੱਤਣਾ ਸਭ ਤੋਂ ਮੁਸ਼ਕਲ ਕੰਮ ਹੈ, ਕਿਉਂਕਿ ਤੁਹਾਨੂੰ ਹਰ ਚਾਰ ਸਾਲਾਂ ਵਿੱਚ ਇੱਕ ਵਾਰ ਇਹ ਮੌਕਾ ਮਿਲਦਾ ਹੈ। ਤੁਸੀਂ ਇਹ ਆਪਣੇ ਦੇਸ਼ ਲਈ ਕਰਦੇ ਹੋ। ਤੁਸੀਂ ਇਹ ਆਪਣੇ ਦੇਸ਼ ਦੇ ਲੋਕਾਂ ਲਈ ਕਰਦੇ ਹੋ। ਮੈਂ ਆਪਣੇ ਸੋਨ ਤਗ਼ਮੇ ਦਾ ਕਿਸੇ ਵੀ ਚੀਜ਼ ਨਾਲ ਕਦੇ ਸੌਦਾ ਨਹੀਂ ਕਰਾਂਗਾ।’’
ਸ਼ਵਾਲਿੰਸਕਾ ਨੇ ਵੀ ਆਖ਼ਰੀ 4 ’ਚ ਪੁੱਜੀ
ਪੈਰਿਸ: ਪੋਲੈਂਡ ਦੀ ਮਾਯਾ ਸ਼ਵਾਲਿੰਸਕਾ ਅੱਜ ਫਰੈਂਚ ਓਪਨ ਵਿੱਚ ਰੂਸ ਦੀ ਅੰਨਾ ਕਾਲਿੰਸਕਾਯਾ ਨੂੰ 7-6(3), 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜ ਗਈ ਹੈ। 24 ਸਾਲਾ ਇਸ ਖਿਡਾਰਨ ਨੇ 22ਵਾਂ ਦਰਜਾ ਪ੍ਰਾਪਤ ਕਾਲਿੰਸਕਾਯਾ ਦੇ ਜ਼ੋਰਦਾਰ ਸ਼ਾਟਾਂ ਦਾ ਬਿਹਤਰੀਨ ਢੰਗ ਨਾਲ ਸਾਹਮਣਾ ਕੀਤਾ। ਸ਼ਵਾਲਿੰਸਕਾ ਹੁਣ ਫਾਈਨਲ ਵਿੱਚ ਥਾਂ ਬਣਾਉਣ ਲਈ ਸ਼ਨਿਚਰਵਾਰ ਨੂੰ ਦੁਨੀਆ ਦੀ ਅੱਵਲ ਨੰਬਰ ਖਿਡਾਰਨ ਆਰਿਆਨਾ ਸਬਾਲੈਂਕਾ ਜਾਂ ਰੂਸ ਦੀ ਡਾਇਨਾ ਸ਼ਨਾਈਡਰ ਨਾਲ ਭਿੜੇਗੀ। -ਰਾਇਟਰਜ਼

