ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ ਟੀ20 ਕ੍ਰਿਕਟ ਤੋਂ ਸੰਨਿਆਸ ਲਿਆ
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਮਅਸਨ ਨੇ ਟੀ20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵਿਲੀਅਮਸਨ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਦੀ ਟੀਮ ਲਈ ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਖੇੇਡੇਗਾ। ਵਿਲੀਅਮਸਨ ਨੇ ਹੁਣ ਤੱਕ ਆਪਣੇ ਮੁਲਕ ਲਈ 93...
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਮਅਸਨ ਨੇ ਟੀ20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਵਿਲੀਅਮਸਨ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਦੀ ਟੀਮ ਲਈ ਵੈਸਟ ਇੰਡੀਜ਼ ਖਿਲਾਫ਼ ਟੈਸਟ ਲੜੀ ਖੇੇਡੇਗਾ।
ਵਿਲੀਅਮਸਨ ਨੇ ਹੁਣ ਤੱਕ ਆਪਣੇ ਮੁਲਕ ਲਈ 93 ਟੀ20 ਮੁਕਾਬਲੇ ਖੇਡੇ ਹਨ। ਸੱਜੇ ਹੱਥ ਦੇ ਬੱਲੇਬਾਜ਼ ਨੇ ਆਪਣੇ ਪਹਿਲਾ ਟੀ20 ਮੁਕਾਬਲਾ 2011 ਵਿਚ ਜ਼ਿੰਬਾਬਵੇ ਖਿਲਾਫ਼ ਖੇਡਿਆ ਸੀ। ਉਸ ਨੇ 75 ਮੈਚਾਂ ਵਿਚ ਟੀਮ ਦੀ ਕਪਤਾਨੀ ਕੀਤੀ ਹੈ। ਵਿਲੀਅਮਸਨ ਦੀ ਅਗਵਾਈ ਵਿਚ ਹੀ ਟੀਮ 2021 ਵਿਸ਼ਵ ਕੱਪ ਦੇ ਫਾਈਨਲ ਅਤੇ ਸਾਲ 2016 ਤੇ 2022 ਦੇ ਸੈਮੀ ਫਾਈਨਲਾਂ ਵਿਚ ਪਹੁੰਚੀ ਸੀ। ਵਿਲੀਅਮਸਨ ਨੇ ਕਿਹਾ, ‘‘ਇਹ ਅਜਿਹੀ ਚੀਜ਼ ਹੈ ਜਿਸ ਦਾ ਮੈਨੂੰ ਲੰਬੇ ਸਮੇਂ ਤੋਂ ਹਿੱਸਾ ਬਣਨਾ ਬਹੁਤ ਪਸੰਦ ਆਇਆ ਹੈ ਅਤੇ ਮੈਂ ਯਾਦਾਂ ਅਤੇ ਤਜਰਬਿਆਂ ਲਈ ਬਹੁਤ ਧੰਨਵਾਦੀ ਹਾਂ। ਇਹ ਮੇਰੇ ਅਤੇ ਟੀਮ ਲਈ ਸਹੀ ਸਮਾਂ ਹੈ। ਇਹ ਟੀਮ ਨੂੰ ਉਸ ਦੇ ਅਗਾਮੀ ਲੜੀ ਤੇ ਅਗਲੇ ਮੁੱਖ ਨਿਸ਼ਾਨੇ, ਜੋ ਕਿ ਟੀ-20 ਵਿਸ਼ਵ ਕੱਪ ਹੈ, ਲਈ ਵਧੇਰੇ ਸਪੱਸ਼ਟਤਾ ਦਿੰਦਾ ਹੈ।’’
ਵਿਲੀਅਮਸਨ ਨੇ ਟੀ-20 ਕੌਮਾਂਤਰੀ ਮੈਚਾਂ ਵਿੱਚ 18 ਨੀਮ ਸੈਂਕੜਿਆਂ ਨਾਲ 2,575 ਦੌੜਾਂ ਬਣਾਈਆਂ, ਜਿਸ ਵਿੱਚ 2021 ਵਿੱਚ ਆਸਟਰੇਲੀਆ ਵਿਰੁੱਧ ਟੀ-20 ਵਿਸ਼ਵ ਕੱਪ ਫਾਈਨਲ ਵਿੱਚ 85 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਵਿਲੀਅਮਸਨ, ਜਿਸ ਦਾ ਹੁਣ ਕੇਂਦਰੀ ਇਕਰਾਰਨਾਮਾ ਨਹੀਂ ਹੈ, ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਆਪਣੇ ਭਵਿੱਖ ਬਾਰੇ ਖੁੱਲ੍ਹੇ ਵਿਚਾਰਾਂ ਵਾਲਾ ਹੈ ਅਤੇ ਦਸੰਬਰ ਵਿੱਚ ਵੈਸਟਇੰਡੀਜ਼ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਜ਼ਰੂਰ ਖੇਡੇਗਾ।

