DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

New Zealand won: ਨਿਊਜ਼ੀਲੈਂਡ ਨੇ ਭਾਰਤ ਨੂੰ 41 ਦੌੜਾਂ ਨਾਲ ਹਰਾਇਆ; ਭਾਰਤ ’ਚ ਪਹਿਲੀ ਵਾਰ ਇਕ ਦਿਨਾ ਲੜੀ ਜਿੱਤੀ

ਨਿਊਜ਼ੀਲੈਂਡ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ ਸਨ 337 ਦੌੜਾਂ; ਭਾਰਤ 296 ਦੌਡ਼ਾਂ ’ਤੇ ਆਲ ਆੳੂਟ

  • fb
  • twitter
  • whatsapp
  • whatsapp
featured-img featured-img
Indore: New Zealand's Daryl Mitchell celebrates his century during the third ODI cricket match between India and New Zealand, at Holkar Cricket Stadium, in Indore, Madhya Pradesh, Sunday, Jan. 18, 2026. (PTI Photo/Atul Yadav)(PTI01_18_2026_000493A)
Advertisement

ਭਾਰਤੀ ਨੇ ਅੱਜ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਨਿਊਜ਼ੀਲੈਂਡ ਨੇ ਅੱਜ ਭਾਰਤ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ ਤੇ ਭਾਰਤ ਵਿਚ ਪਹਿਲੀ ਵਾਰ ਇਕ ਦਿਨਾ ਲੜੀ ਜਿੱਤੀ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 337 ਦੌੜਾਂ ਬਣਾਈਆਂ ਜਦਕਿ ਭਾਰਤ ਦੀ ਪੂਰੀ ਟੀਮ 46 ਓਵਰਾਂ ਵਿਚ 296 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਵਲੋਂ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 124 ਦੌੜਾਂ ਬਣਾਈਆਂ। ਭਾਰਤ ਵਲੋਂ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੇ ਅੱਜ ਨਿਰਾਸ਼ ਕੀਤਾ ਪਰ ਹੇਠਲੇ ਕ੍ਰਮ ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਟੀਮ ਨੂੰ ਜਿੱਤ ਨਾ ਦਿਵਾ ਸਕੇ। ਭਾਰਤ ਵਲੋਂ ਨਿਤੀਸ਼ ਰੈੱਡੀ ਨੇ 53 ਤੇ ਹਰਸ਼ਿਤ ਰਾਣਾ ਨੇ 52 ਦੌੜਾਂ ਬਣਾਈਆਂ।

Advertisement

ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ 338 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਨਿਰਧਾਰਤ ਪੰਜਾਹ ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 337 ਦੌੜਾਂ ਬਣਾਈਆਂ।

Advertisement

ਨਿਊਜ਼ੀਲੈਂਡ ਵਲੋਂ ਡੈਰਿਲ ਮਿਸ਼ੇਲ ਤੇ ਗਲੈਨ ਫਿਲਪ ਨੇ ਸੈਂਕੜੇ ਜੜੇ। ਦੋਵਾਂ ਨੇ ਕ੍ਰਮਵਾਰ 137 ਤੇ 106 ਦੌੜਾਂ ਬਣਾਈਆਂ। ਦੂਜੇ ਪਾਸੇ ਭਾਰਤ ਵਲੋਂ

ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਦੀ ਟੀਮ ਦੀ ਇਕ ਵੇਲੇ ਹਾਲਤ ਖਰਾਬ ਹੋ ਗਈ ਸੀ ਤੇ ਉਸ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਵਧੀਆ ਸਕੋਰ ਬਣਾਇਆ। ਭਾਰਤੀ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੇ 5 ਦੌੜਾਂ ਦੇ ਸਕੋਰ ’ਤੇ ਨਿਊਜ਼ੀਲੈਂਡ ਨੂੰ ਉਪਰੋਥੱਲੀ ਦੋ ਝਟਕੇ ਦਿੱਤੇ। ਡੈਵੋਨ ਕੋਨਵੇਅ ਨੇ ਪੰਜ ਦੌੜਾਂ ਬਣਾਈਆਂ ਤੇ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ। ਹੈਨਰੀ ਨਿਕੋਲਸ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ ਤੇ ਉਸ ਨੂੰ ਅਰਸ਼ਦੀਪ ਸਿੰਘ ਨੇ ਬੋਲਡ ਕੀਤਾ।

ਭਾਰਤ ਨੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਅਰਸ਼ਦੀਪ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ। ਦੂਜੇ ਪਾਸੇ ਨਿਊਜ਼ੀਲੈਂਡ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਦੋਵੇਂ ਟੀਮਾਂ ਤਿੰਨ ਮੈਚਾਂ ਦੀ ਲੜੀ ਵਿਚ ਇਸ ਵੇਲੇ 1-1 ਨਾਲ ਬਰਾਬਰ ਹਨ।

ਨਿਊਜ਼ੀਲੈਂਡ ਦੀ ਟੀਮ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਮੇਜ਼ਬਾਨ ਭਾਰਤ ਖਿਲਾਫ਼ ਸਨਮਾਨਜਨਕ ਸਕੋਰ ਬਣਾਇਆ। ਭਾਰਤੀ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੇ 5 ਦੌੜਾਂ ਦੇ ਸਕੋਰ ’ਤੇ ਨਿਊਜ਼ੀਲੈਂਡ ਨੂੰ ਉਪਰੋਥੱਲੀ ਦੋ ਝਟਕੇ ਦਿੱਤੇ। ਡੈਵੋਨ ਕੋਨਵੇਅ ਨੇ ਪੰਜ ਦੌੜਾਂ ਬਣਾਈਆਂ ਤੇ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ। ਹੈਨਰੀ ਨਿਕੋਲਸ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ ਤੇ ਉਸ ਨੂੰ ਅਰਸ਼ਦੀਪ ਸਿੰਘ ਨੇ ਬੋਲਡ ਕੀਤਾ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਤੀਜੇ ਅਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਅਰਸ਼ਦੀਪ ਸਿੰਘ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਹੈ। ਨਿਊਜ਼ੀਲੈਂਡ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਤਿੰਨ ਮੈਚਾਂ ਦੀ ਲੜੀ ਇਸ ਸਮੇਂ 1-1 ਨਾਲ ਬਰਾਬਰ ਹੈ।

ਟੀਮਾਂ:

ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਕਪਤਾਨ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ

ਨਿਊਜ਼ੀਲੈਂਡ: ਡੇਵੋਨ ਕੌਨਵੇ, ਹੈਨਰੀ ਨਿਕੋਲਸ, ਵਿਲ ਯੰਗ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਮਿਸ਼ੇਲ ਹੇਅ (ਕਪਤਾਨ), ਮਾਈਕਲ ਬ੍ਰੇਸਵੈੱਲ (ਕਪਤਾਨ), ਜ਼ਕਰੀ ਫੌਲਕਸ, ਕਾਇਲ ਜੈਮੀਸਨ, ਕ੍ਰਿਸਟੀਅਨ ਕਲਾਰਕ, ਜੈਡੇਨ ਲੈਨੋਕਸ

Advertisement
×