DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

New Zealand wins final T20 match: ਨਿਊਜ਼ੀਲੈਂਡ ਨੇ ਲੜੀ ਦਾ ਆਖ਼ਰੀ ਟੀ-20 ਜਿੱਤਿਆ

ਮੇਜ਼ਬਾਨਾਂ ਨੇ ਪੰਜਵਾਂ ਮੈਚ ਸੱਤ ਵਿਕਟਾਂ ਨਾਲ ਆਪਣੇ ਨਾਂ ਕੀਤਾ; ਭਾਰਤ ਨੇ ਲਡ਼ੀ 3-2 ਨਾਲ ਜਿੱਤੀ; ਟਿਮ ਸੀਫਰਟ ਨੇ 93 ਅਤੇ ਫਿਲਿਪਸ ਨੇ ਨਾਬਾਦ 65 ਦੌੜਾਂ ਬਣਾਈਆਂ

  • fb
  • twitter
  • whatsapp
  • whatsapp
featured-img featured-img
ਟੀ-20 ਲੜੀ ਜਿੱਤਣ ਮਗਰੋਂ ਜੇਤੂ ਟਰਾਫੀ ਨਾਲ ਭਾਰਤੀ ਟੀਮ। -ਫੋਟੋ: ਪੀਟੀਆਈ
Advertisement

ਸਲਾਮੀ ਬੱਲੇਬਾਜ਼ ਟਿਮ ਸੀਫਰਟ ਦੀਆਂ 93 ਦੌੜਾਂ ਅਤੇ ਗਲੈੱਨ ਫਿਲਿਪਸ ਦੀਆਂ ਨਾਬਾਦ 65 ਦੌੜਾਂ ਸਦਕਾ ਨਿਊਜ਼ੀਲੈਂਡ ਨੇ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕ੍ਰਿਕਟ ਮੈਚ ਵਿੱਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਬਾਵਜੂਦ ਭਾਰਤੀ ਟੀਮ ਪੰਜ ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਮ ਕਰਨ ਵਿਚ ਕਾਮਯਾਬ ਰਹੀ। ਭਾਰਤ ਵੱਲੋਂ ਦਿੱਤਾ 192 ਦੌੜਾਂ ਦਾ ਟੀਚਾ ਨਿਊਜ਼ੀਲੈਂਡ ਨੇ 16.2 ਓਵਰਾਂ ਵਿੱਚ ਹੀ ਤਿੰਨ ਵਿਕਟਾਂ ਗੁਆ ਕੇ 195 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ।

ਸੀਫਰਟ ਨੇ 50 ਗੇਂਦਾਂ ਵਿੱਚ 11 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 93 ਦੌੜਾਂ ਬਣਾਈਆਂ। ਉਸ ਨੇ ਤੀਜੀ ਵਿਕਟ ਲਈ ਫਿਲਿਪਸ ਨਾਲ 86 ਦੌੜਾਂ ਦੀ ਭਾਈਵਾਲੀ ਕੀਤੀ। ਫਿਲਿਪਸ ਨੇ 38 ਗੇਂਦਾਂ ਵਿੱਚ ਨਾਬਾਦ 65 ਦੌੜਾਂ ਬਣਾਈਆਂ। ਇਸੇ ਤਰ੍ਹਾਂ ਡੈਰਿਲ ਮਿਚੈੱਲ ਨੇ 16 ਗੇਂਦਾਂ ਵਿੱਚ 29 ਦੌੜਾਂ ਦਾ ਯੋਗਦਾਨ ਪਾਇਆ। ਸੀਫਰਟ ਨੂੰ 13 ਦੌੜਾਂ ’ਤੇ ਮਿਲੇ ਜੀਵਨਦਾਨ ਦਾ ਭਾਰਤ ਨੂੰ ਖ਼ਮਿਆਜ਼ਾ ਭੁਗਤਣਾ ਪਿਆ। ਉਸ ਨੇ ਭੁਵਨੇਸ਼ਵਰ ਕੁਮਾਰ ਦੇ ਓਵਰ ਵਿੱਚ ਦੋ ਚੌਕੇ ਤੇ ਦੋ ਛੱਕੇ ਜੜੇ, ਜਿਸ ਵਿੱਚ 108 ਮੀਟਰ ਲੰਮਾ ਛੱਕਾ ਵੀ ਸ਼ਾਮਲ ਸੀ। ਨਿਤੀਸ਼ ਕੁਮਾਰ ਰੈੱਡੀ ਦੀ ਗੇਂਦ ’ਤੇ ਆਊਟ ਹੋਣ ਕਾਰਨ ਉਹ ਆਪਣੇ ਪਹਿਲੇ ਸੈਂਕੜੇ ਤੋਂ ਖੁੰਝ ਗਿਆ।

Advertisement

ਇਸ ਤੋਂ ਪਹਿਲਾਂ ਭਾਰਤ ਨੇ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੇ ਨੀਮ ਸੈਂਕੜਿਆਂ ਸਦਕਾ 8 ਵਿਕਟਾਂ ’ਤੇ 191 ਦੌੜਾਂ ਬਣਾਈਆਂ। ਕਿਸ਼ਨ ਨੇ 32 ਗੇਂਦਾਂ ਵਿੱਚ 61 ਅਤੇ ਅਈਅਰ ਨੇ 23 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਦੋਵਾਂ ਨੇ ਤੀਜੀ ਵਿਕਟ ਲਈ 107 ਦੌੜਾਂ ਜੋੜੀਆਂ। ਪਰ ਦੋਵਾਂ ਦੇ ਆਊਟ ਹੋਣ ਮਗਰੋਂ ਭਾਰਤੀ ਪਾਰੀ ਦੀ ਰਫ਼ਤਾਰ ਮੱਠੀ ਪੈ ਗਈ। ਭਾਰਤ ਆਖ਼ਰੀ ਸੱਤ ਓਵਰਾਂ ਵਿੱਚ ਸਿਰਫ਼ 57 ਦੌੜਾਂ ਹੀ ਬਣਾ ਸਕਿਆ। ਨਿਊਜ਼ੀਲੈਂਡ ਦੇ ਐਡਮ ਮਿਲਨ ਨੇ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ।

Advertisement

Advertisement
×