DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

2nd Test 'ਚ New Zealand ਨੇ England ਨੂੰ 253 Runs ਨਾਲ ਹਰਾਇਆ

ਨਿਊਜ਼ੀਲੈਂਡ ਨੇ ਅੱਜ ਦੂਜੇ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਇੰਗਲੈਂਡ ਦੀ ਪੂਰੀ ਟੀਮ 209 ਦੌੜਾਂ ’ਤੇ ਸਮੇਟ ਕੇ ਓਵਲ ਟੈਸਟ 253 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਪਹਿਲਾ ਟੈਸਟ ਇੰਗਲੈਂਡ ਨੇ ਜਿੱਤਿਆ ਸੀ, ਜਿਸ ਕਾਰਨ ਹੁਣ ਇਹ ਤਿੰਨ...

  • fb
  • twitter
  • whatsapp
  • whatsapp
featured-img featured-img
ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦੇ ਹੋਏ ਨਿਊਜ਼ੀਲੈਂਡ ਦੇ ਖਿਡਾਰੀ। -ਫੋਟੋ: ਰਾਇਟਰਜ਼
Advertisement

ਨਿਊਜ਼ੀਲੈਂਡ ਨੇ ਅੱਜ ਦੂਜੇ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਇੰਗਲੈਂਡ ਦੀ ਪੂਰੀ ਟੀਮ 209 ਦੌੜਾਂ ’ਤੇ ਸਮੇਟ ਕੇ ਓਵਲ ਟੈਸਟ 253 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਪਹਿਲਾ ਟੈਸਟ ਇੰਗਲੈਂਡ ਨੇ ਜਿੱਤਿਆ ਸੀ, ਜਿਸ ਕਾਰਨ ਹੁਣ ਇਹ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਇੰਗਲੈਂਡ ਨੂੰ ਜਿੱਤਣ ਲਈ 463 ਦੌੜਾਂ ਦਾ ਮੁਸ਼ਕਲ ਟੀਚਾ ਮਿਲਿਆ ਸੀ ਅਤੇ ਉਸ ਨੇ ਆਖ਼ਰੀ ਦਿਨ 182/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ (29 ਦੌੜਾਂ ਦੇ ਕੇ 6 ਵਿਕਟਾਂ) ਨੇ ਸਿਰਫ਼ 48 ਮਿੰਟਾਂ ਵਿੱਚ ਹੀ ਇੰਗਲੈਂਡ ਦੀਆਂ ਆਖ਼ਰੀ ਪੰਜ ਵਿਕਟਾਂ ਝਟਕਾ ਦਿੱਤੀਆਂ। ਹੈਨਰੀ ਨੇ ਮੈਚ ਵਿੱਚ ਕੁੱਲ 109 ਦੌੜਾਂ ਦੇ ਕੇ 11 ਵਿਕਟਾਂ ਹਾਸਲ ਕੀਤੀਆਂ, ਜੋ ਇੰਗਲੈਂਡ ਵਿਰੁੱਧ ਕਿਸੇ ਵੀ ਨਿਊਜ਼ੀਲੈਂਡ ਦੇ ਗੇਂਦਬਾਜ਼ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ।

Advertisement
Advertisement
×