ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕੀ ਓਪਨ ਟੈਨਿਸ ਦਾ ਨਵਾਂ ਰਿਕਾਰਡ: 5 ਘੰਟੇ 35 ਮਿੰਟਾਂ ਤੱਕ ਚੱਲਿਆ ਮੈਚ

ਨਿਊਯਾਰਕ, 28 ਅਗਸਤ ਯੂਐੱਸ ਓਪਨ ਪੁਰਸ਼ ਸਿੰਗਲਜ਼ ਵਿੱਚ ਡੈਨ ਇਵਾਂਸ ਅਤੇ ਕੈਰੇਨ ਖਾਚਾਨੋਵ ਵਿਚਾਲੇ ਪਹਿਲੇ ਦੌਰ ਦਾ ਮੁਕਾਬਲਾ ਪੰਜ ਘੰਟੇ 35 ਮਿੰਟ ਤੱਕ ਚੱਲਿਆ, ਜੋ ਟੂਰਨਾਮੈਂਟ ਵਿੱਚ ਰਿਕਾਰਡ ਹੈ। 1970 ਵਿੱਚ ਟਾਈਬ੍ਰੇਕਰਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਟੂਰਨਾਮੈਂਟ ਦਾ ਸਭ...
Advertisement

ਨਿਊਯਾਰਕ, 28 ਅਗਸਤ

ਯੂਐੱਸ ਓਪਨ ਪੁਰਸ਼ ਸਿੰਗਲਜ਼ ਵਿੱਚ ਡੈਨ ਇਵਾਂਸ ਅਤੇ ਕੈਰੇਨ ਖਾਚਾਨੋਵ ਵਿਚਾਲੇ ਪਹਿਲੇ ਦੌਰ ਦਾ ਮੁਕਾਬਲਾ ਪੰਜ ਘੰਟੇ 35 ਮਿੰਟ ਤੱਕ ਚੱਲਿਆ, ਜੋ ਟੂਰਨਾਮੈਂਟ ਵਿੱਚ ਰਿਕਾਰਡ ਹੈ। 1970 ਵਿੱਚ ਟਾਈਬ੍ਰੇਕਰਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਟੂਰਨਾਮੈਂਟ ਦਾ ਸਭ ਤੋਂ ਲੰਬਾ ਮੈਚ ਹੈ। ਇਵਾਂਸ ਨੇ ਖਾਚਾਨੋਵ ਨੂੰ 6-7, 7-6, 7-6, 4-6, 6-4 ਨਾਲ ਹਰਾਇਆ। ਇਵਾਂਸ ਪੰਜਵੇਂ ਸੈੱਟ ਵਿੱਚ 4-0 ਨਾਲ ਪਿੱਛੇ ਸੀ। ਆਖਰੀ ਪੁਆਇੰਟ 'ਤੇ 22 ਸ਼ਾਟ ਦੀ ਰੈਲੀ ਚੱਲੀ ਅਤੇ ਇਵਾਂਸ ਨੇ ਇਸ ਨੂੰ ਜਿੱਤ ਕੇ ਮੈਚ ਜਿੱਤ ਲਿਆ। ਪਿਛਲਾ ਰਿਕਾਰਡ ਪੰਜ ਘੰਟੇ 26 ਮਿੰਟ ਦਾ ਸੀ, ਜਦੋਂ ਸਟੀਫਨ ਐਡਬਰਗ ਨੇ 1992 ਦੇ ਯੂਐੱਸ ਓਪਨ ਸੈਮੀਫਾਈਨਲ ਵਿੱਚ ਮਾਈਕਲ ਚਾਂਗ ਨੂੰ ਹਰਾਇਆ ਸੀ।

Advertisement

Advertisement