DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Neeraj Chopra, ਰੋਹਿਤ ਅਤੇ ਯਸ਼ਵੀਰ Javelin ਦੇ Final ’ਚ

ਤੇਜ਼ ਹਵਾ ਕਾਰਨ ਆਟੋਮੈਟਿਕ ਕੁਆਲੀਫਿਕੇਸ਼ਨ ਰਹੀ ਅਸਫਲ

  • fb
  • twitter
  • whatsapp
  • whatsapp
featured-img featured-img
ਨੇਜਾ ਸੁੱਟਣ ਦੇ ਫਾਈਨਲ ’ਚ ਪਹੁੰਚੇ ਯਸ਼ਵੀਰ ਸਿੰਘ, ਰੋਹਿਤ ਯਾਦਵ ਅਤੇ ਨੀਰਜ ਚੋਪੜਾ। -ਫੋਟੋ: ਪੀਟੀਆਈ
Advertisement

ਓਲੰਪਿਕ ਹੀਰੋ ਨੀਰਜ ਚੋਪੜਾ ਸਣੇ ਤਿੰਨੋਂ ਭਾਰਤੀ ਐਥਲੀਟ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ ਨੇਜਾਬਾਜ਼ੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਅੱਜ ਇੱਥੇ ਤੇਜ਼ ਅਤੇ ਬਦਲਦੀਆਂ ਹਵਾਵਾਂ ਕਾਰਨ ਕੋਈ ਵੀ ਐਥਲੀਟ ਆਟੋਮੈਟਿਕ ਕੁਆਲੀਫਾਇੰਗ ਮਾਰਕ ਨੂੰ ਹਾਸਲ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਚੋਟੀ ਦੇ 12 ਵਿੱਚ ਰਹਿ ਕੇ ਕੁਆਲੀਫਾਈ ਕੀਤਾ। ਨੀਰਜ ਚੋਪੜਾ ਜਿਸ ਨੇ 2018 ਵਿੱਚ ਨੇਜਾਬਾਜ਼ੀ ਦਾ ਖ਼ਿਤਾਬ ਜਿੱਤਿਆ ਸੀ, ਨੇ 79.61 ਮੀਟਰ ਦੇ ਸਰਬੋਤਮ ਯਤਨ ਨਾਲ ਪੰਜਵਾਂ ਸਥਾਨ ਹਾਸਲ ਕੀਤਾ, ਜਦੋਂ ਕਿ ਰੋਹਿਤ ਯਾਦਵ (78.37 ਮੀਟਰ) ਅਤੇ ਯਸ਼ਵੀਰ ਸਿੰਘ (78.36 ਮੀਟਰ) ਨੇ ਕ੍ਰਮਵਾਰ ਨੌਵੇਂ ਅਤੇ ਦਸਵੇਂ ਸਥਾਨ ’ਤੇ ਰਹਿ ਕੇ ਤਗ਼ਮੇ ਵਾਲੇ ਗੇੜ ਵਿੱਚ ਪੂਰੀ ਭਾਰਤੀ ਨੁਮਾਇੰਦਗੀ ਯਕੀਨੀ ਬਣਾਈ। 28 ਸਾਲਾ ਚੋਪੜਾ ਜੋ ਹਰ ਗੇੜ ਵਿੱਚ ਆਖ਼ਰੀ ਥਰੋਅ ਸੁੱਟਣ ਵਾਲਾ ਖਿਡਾਰੀ ਸੀ, ਨੇ ਆਪਣੀ ਤੀਜੀ ਅਤੇ ਆਖ਼ਰੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਉਦੋਂ ਤੱਕ ਫਾਈਨਲ ਵਿੱਚ ਪਹੁੰਚ ਚੁੱਕਿਆ ਸੀ। ਸਿਰਫ਼ ਚਾਰ ਪ੍ਰਤੀਯੋਗੀ ਹੀ 80 ਮੀਟਰ ਦੇ ਅੰਕ ਨੂੰ ਪਾਰ ਕਰ ਸਕੇ। ਇਸ ਸੀਜ਼ਨ ਵਿੱਚ ਦੋਹਾ ਅਤੇ ਰੋਮ ਡਾਇਮੰਡ ਲੀਗ ਮੀਟਿੰਗਾਂ ਦੇ ਜੇਤੂ ਸ੍ਰੀਲੰਕਾ ਦੇ ਰਮੇਸ਼ ਥਰੰਗਾ ਪਾਤੀਰਾਗੇ ਨੇ ਪਹਿਲੇ ਗੇੜ ਵਿੱਚ 82.84 ਮੀਟਰ ਦੀ ਥਰੋਅ ਨਾਲ ਕੁਆਲੀਫਿਕੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

Advertisement
Advertisement
×