DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Neeraj Chopra ਰਾਸ਼ਟਰਮੰਡਲ ਖੇਡਾਂ ਲਈ Qualifies

ਦੋਹਾ ਡਾਇਮੰਡ ਲੀਗ ਵਿੱਚ 85.69 ਮੀਟਰ ਥਰੋਅ ਨਾਲ ਚੌਥੇ ਸਥਾਨ ’ਤੇ ਰਿਹਾ

  • fb
  • twitter
  • whatsapp
  • whatsapp
Advertisement

ਸੱਟ ਮਗਰੋਂ ਵਾਪਸੀ ਕਰ ਰਿਹਾ ਭਾਰਤ ਦਾ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਦੋਹਾ ਡਾਇਮੰਡ ਲੀਗ ਵਿੱਚ 85.69 ਮੀਟਰ ਦੇ ਸਰਵੋਤਮ ਪ੍ਰਦਰਸ਼ਨ ਨਾਲ ਚੌਥੇ ਸਥਾਨ ’ਤੇ ਰਿਹਾ। ਪਿਛਲੇ ਸਾਲ ਸਤੰਬਰ ਮਹੀਨੇ ਟੋਕੀਓ ਆਲਮੀ ਚੈਂਪੀਅਨਸ਼ਿਪ ਦੌਰਾਨ ਪਿੱਠ ਦੀ ਸੱਟ ਲੱਗਣ ਮਗਰੋਂ 28 ਸਾਲਾ ਚੋਪੜਾ ਦਾ ਇਹ ਪਹਿਲਾ ਮੁਕਾਬਲਾ ਸੀ। ਇਸ ਮੁਕਾਬਲੇ ਵਿੱਚ ਸ੍ਰੀਲੰਕਾ ਦੇ ਨੇਜ਼ਾਬਾਜ਼ ਰੁਮੇਸ਼ ਥਰੰਗਾ ਪਥੀਰਾਗੇ ਨੇ 88.68 ਮੀਟਰ ਥਰੋਅ ਨਾਲ ਖ਼ਿਤਾਬ ਜਿੱਤਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ (86.38 ਮੀਟਰ) ਦੂਜੇ ਅਤੇ ਅਮਰੀਕਾ ਦਾ ਕੁਲਟਿਸ ਥੌਂਪਸਨ (85.99 ਮੀਟਰ) ਤੀਜੇ ਸਥਾਨ ’ਤੇ ਰਿਹਾ। ਚੋਪੜਾ ਨੇ ਹਾਲਾਂਕਿ 82.61 ਮੀਟਰ ਦੀ ਕੁਆਲੀਫਾਈਂਗ ਦੂਰੀ ਨੂੰ ਪਾਰ ਕਰ ਕੇ ਗਲਾਸਗੋ ਵਿੱਚ 23 ਜੁਲਾਈ ਤੋਂ 2 ਅਗਸਤ ਤੱਕ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ ਹੈ।

ਚੋਪੜਾ ਨੇ ਟਵੀਟ ਕਰ ਕੇ ਵਾਪਸੀ ’ਤੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਆਉਣ ਵਾਲੇ ਸੀਜ਼ਨ ਲਈ ਖ਼ੁਦ ਨੂੰ ਤਿਆਰ-ਬਰ-ਤਿਆਰ ਦੱਸਿਆ। ਮੁਕਾਬਲੇ ਦੌਰਾਨ ਉਸ ਨੇ ਦੂਜੇ ਦੌਰ ਵਿੱਚ 82.77 ਮੀਟਰ ਅਤੇ ਤੀਜੇ ਦੌਰ ਵਿੱਚ 85.69 ਮੀਟਰ ਨੇਜ਼ਾ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ ਸੀ, ਪਰ ਚੌਥੇ ਗੇੜ ਵਿੱਚ ਪਥੀਰਾਗੇ ਦੇ 88.68 ਮੀਟਰ ਦੇ ਥਰੋਅ ਨੇ ਚੋਪੜਾ ਨੂੰ ਚੌਥੇ ਸਥਾਨ ਵੱਲ ਖਿਸਕਾ ਦਿੱਤਾ। ਪਥੀਰਾਗੇ ਨੇ ਇਸੇ ਮਹੀਨੇ ਰੋਮ ਵਿੱਚ 92.62 ਮੀਟਰ ਨਾਲ ਇਸ ਸੀਜ਼ਨ ਦਾ ਸਰਵੋਤਮ ਥਰੋਅ ਕੀਤਾ ਸੀ।

Advertisement

Advertisement
Advertisement
×