Anti-Doping Campaign ’ਚ ਨੀਰਜ ਚੋਪੜਾ ਸ਼ਾਮਲ
ਡੋਪਿੰਗ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਨੇਜ਼ਾ ਸੁਟਾਵੇ ਸੁਪਰਸਟਾਰ ਨੀਰਜ ਚੋਪੜਾ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨਾਲ ਮਿਲ ਕੇ ਇਸ ਸਮੱਸਿਆ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇੱਥੇ ਆਈ ਓ ਏ...
Advertisement
ਡੋਪਿੰਗ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਨੇਜ਼ਾ ਸੁਟਾਵੇ ਸੁਪਰਸਟਾਰ ਨੀਰਜ ਚੋਪੜਾ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨਾਲ ਮਿਲ ਕੇ ਇਸ ਸਮੱਸਿਆ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇੱਥੇ ਆਈ ਓ ਏ ਦੇ ਦੂਜੇ ਐਥਲੀਟ ਫੋਰਮ ਵਿੱਚ ਆਈ ਓ ਏ ਦੇ ਸੀ ਈ ਓ ਰਘੂਰਾਮ ਅਈਅਰ ਨੇ ਐਲਾਨ ਕੀਤਾ ਕਿ ਸੰਸਥਾ ਨੇ ਸਾਫ਼-ਸੁਥਰੀ ਖੇਡ ਮੁਹਿੰਮ ਲਈ ਨੀਰਜ ਚੋਪੜਾ ਫਾਊਂਡੇਸ਼ਨ ਨਾਲ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਹਨ। ਡਾਇਮੰਡ ਲੀਗ ਵਿੱਚ ਹਿੱਸਾ ਲੈਣ ਲਈ ਇਸ ਵੇਲੇ ਦੋਹਾ ਵਿੱਚ ਮੌਜੂਦ ਚੋਪੜਾ ਦਾ ਵੀਡੀਓ ਸੁਨੇਹਾ ਦਿਖਾਇਆ ਗਿਆ, ਜਿਸ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੇ ਦੱਸਿਆ ਕਿ ਉਸ ਨੇ ਇਹ ਪਹਿਲ ਕਿਉਂ ਕੀਤੀ ਹੈ।
Advertisement
Advertisement
×
