NDTL ਦਾ ਮੁਲਾਂਕਣ ਕੀਤਾ ਜਾਵੇਗਾ: Wada chief
ਆਲਮੀ ਡੋਪਿੰਗ ਰੋਕੂ ਸੰਸਥਾ (ਵਾਡਾ) ਦੇ ਪ੍ਰਧਾਨ ਵਿਟੋਲਡ ਬਾਂਕਾ ਨੇ ਅੱਜ ਕਿਹਾ ਕਿ ਭਾਰਤ ਦੀ ਕੌਮੀ ਡੋਪ ਟੈਸਟਿੰਗ ਲੈਬਾਰਟਰੀ (ਐੱਨ ਡੀ ਟੀ ਐੱਲ) ਦੀ ਕਾਰਗੁਜ਼ਾਰੀ ਦਾ ਅਗਲੇ ਕੁਝ ਮਹੀਨਿਆਂ ਵਿੱਚ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਇਸ ਪ੍ਰਕਿਰਿਆ ਨੂੰ ਨਾਡਾ ਨੇ ਰੂਟੀਨ...
Advertisement
ਆਲਮੀ ਡੋਪਿੰਗ ਰੋਕੂ ਸੰਸਥਾ (ਵਾਡਾ) ਦੇ ਪ੍ਰਧਾਨ ਵਿਟੋਲਡ ਬਾਂਕਾ ਨੇ ਅੱਜ ਕਿਹਾ ਕਿ ਭਾਰਤ ਦੀ ਕੌਮੀ ਡੋਪ ਟੈਸਟਿੰਗ ਲੈਬਾਰਟਰੀ (ਐੱਨ ਡੀ ਟੀ ਐੱਲ) ਦੀ ਕਾਰਗੁਜ਼ਾਰੀ ਦਾ ਅਗਲੇ ਕੁਝ ਮਹੀਨਿਆਂ ਵਿੱਚ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਇਸ ਪ੍ਰਕਿਰਿਆ ਨੂੰ ਨਾਡਾ ਨੇ ਰੂਟੀਨ ਕਾਰਵਾਈ ਦੱਸਿਆ ਹੈ। ਇੱਥੇ ਗਲੋਬਲ ਐਂਟੀ-ਡੋਪਿੰਗ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਨੈਟਵਰਕ (ਜੀ ਏ ਆਈ ਆਈ ਐੱਨ) ਦੀ ਆਖ਼ਰੀ ਕਾਨਫਰੰਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਬਾਂਕਾ ਨੂੰ ਪੁੱਛਿਆ ਗਿਆ ਸੀ ਕਿ ਕੀ ਐੱਨ ਡੀ ਟੀ ਐੱਲ ਦੀ ਕਾਰਗੁਜ਼ਾਰੀ ਦਾ ਆਡਿਟ ਕੀਤਾ ਜਾਵੇਗਾ। ਇਸ ’ਤੇ ਉਨ੍ਹਾਂ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਕਿਹਾ, ‘‘ਭਾਰਤ ਵਿੱਚ ਨਤੀਜਿਆਂ ਦਾ ਮੁਲਾਂਕਣ ਅਗਲੇ ਕੁਝ ਮਹੀਨਿਆਂ ਵਿੱਚ ਕੀਤਾ ਜਾਵੇਗਾ।’’
Advertisement
Advertisement
×

