DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਵਨੀਤ ਸਿੰਘ ਤੇ ਦਿਨੇਸ਼ ਕੁਮਾਰ ਲਾਅਨ ਬਾਊਲਜ਼ ’ਚ ਇੰਗਲੈਂਡ ਤੋਂ ਹਾਰੇ

ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਊਲਜ਼ ਮੁਕਾਬਲੇ ਵਿੱਚ ਨਵਨੀਤ ਸਿੰਘ ਤੇ ਦਿਨੇਸ਼ ਕੁਮਾਰ ਦੀ ਭਾਰਤੀ ਜੋੜੀ ਦਾ ਸ਼ਾਨਦਾਰ ਸਫ਼ਰ ਉਸ ਸਮੇਂ ਰੁਕ ਗਿਆ ਜਦੋਂ ਉਹ ਅੱਜ ਇੱਥੇ ਪੁਰਸ਼ਾਂ ਦੇ ਜੋੜਿਆਂ ਦੇ ਸੈਕਸ਼ਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਨਿਕ ਬ੍ਰੇਟ ਅਤੇ ਜੈਮੀ ਵਾਕਰ...

  • fb
  • twitter
  • whatsapp
  • whatsapp
featured-img featured-img
Glasgow: Finnie, the official mascot for the Glasgow Commonwealth Games 2026, at the SEC Centre in Glasgow, Scotland, Wednesday, July 22, 2026. (PTI Photo/Ravi Choudhary)(PTI07_22_2026_000403B)
Advertisement

ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਊਲਜ਼ ਮੁਕਾਬਲੇ ਵਿੱਚ ਨਵਨੀਤ ਸਿੰਘ ਤੇ ਦਿਨੇਸ਼ ਕੁਮਾਰ ਦੀ ਭਾਰਤੀ ਜੋੜੀ ਦਾ ਸ਼ਾਨਦਾਰ ਸਫ਼ਰ ਉਸ ਸਮੇਂ ਰੁਕ ਗਿਆ ਜਦੋਂ ਉਹ ਅੱਜ ਇੱਥੇ ਪੁਰਸ਼ਾਂ ਦੇ ਜੋੜਿਆਂ ਦੇ ਸੈਕਸ਼ਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਨਿਕ ਬ੍ਰੇਟ ਅਤੇ ਜੈਮੀ ਵਾਕਰ ਵਿਰੁੱਧ ਟਾਈ-ਬ੍ਰੇਕ ਵਿੱਚ ਹਾਰ ਗਏ। ਇੰਗਲੈਂਡ ਨੇ ਪਹਿਲਾ ਸੈੱਟ 4-3 ਨਾਲ ਜਿੱਤਿਆ ਜਦੋਂ ਕਿ ਭਾਰਤੀ ਖਿਡਾਰੀਆਂ ਨੇ ਦੂਜਾ ਸੈੱਟ 4-2 ਨਾਲ ਆਪਣੇ ਨਾਮ ਕੀਤਾ। ਇਸ ਨਾਲ ਸੈਕਸ਼ਨ ‘ਬੀ’, ਰਾਊਂਡ 5 ਦਾ ਇਹ ਮੁਕਾਬਲਾ ਟਾਈ-ਬ੍ਰੇਕ ਵਿੱਚ ਪਹੁੰਚ ਗਿਆ, ਜਿੱਥੇ ਦਿਨੇਸ਼ ਤੇ ਨਵਨੀਤ ਦੀ ਜੋੜੀ 0-1 ਨਾਲ ਹਾਰ ਗਈ। ਇਸ ਨਤੀਜੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਸਫ਼ਰ ’ਤੇ ਰੋਕ ਲੱਗ ਗਈ। ਭਾਰਤੀ ਪੁਰਸ਼ ਜੋੜੀ ਨੇ ਸੈਕਸ਼ਨ ‘ਬੀ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਚਾਰ ਜਿੱਤਾਂ ਦਰਜ ਕੀਤੀਆਂ ਸਨ ਅਤੇ ਆਪਣੇ ਆਪ ਨੂੰ ਨਾਕਆਊਟ ਪੜਾਅ ਦੇ ਨੇੜੇ ਪਹੁੰਚਾ ਲਿਆ ਸੀ।

Advertisement
Advertisement
×