National Equipped Powerlifting Championship: ਪਟਿਆਲਾ ਦੇ Ekamjot ਨੇ ਚਾਂਦੀ ਜਿੱਤੀ
93 ਕਿਲੋ ਸੀਨੀਅਰ ਇਕਿੳੂਪਡ ਵਰਗ ਵਿੱਚ 795 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ
ਪਟਿਆਲਾ ਦੇ ਪਾਵਰ ਲਿਫਟਰ ਏਕਮਜੋਤ ਸਿੰਘ ਨੇ ਗਾਜ਼ੀਪੁਰ ਵਿੱਚ ਕਰਵਾਈ ਗਈ ਸੀਨੀਅਰ ਕੌਮੀ ਇਕਿਊਪਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 93 ਕਿਲੋ ਸੀਨੀਅਰ ਇਕਿਊਪਡ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਹ ਚੈਂਪੀਅਨਸ਼ਿਪ ਕਾਨ੍ਹਾ ਹਵੇਲੀ, ਗਾਜ਼ੀਪੁਰ ਵਿੱਚ ਕਰਵਾਈ ਗਈ ਜਿਸ ਵਿੱਚ ਦੇਸ਼ ਦੇ ਕਈ ਨਾਮੀ ਇਕਿਊਪਡ ਪਾਵਰ ਲਿਫਟਰਾਂ ਨੇ ਹਿੱਸਾ ਲਿਆ।
ਪਟਿਆਲਾ ਅਤੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਏਕਮਜੋਤ ਸਿੰਘ ਨੇ ਤਿੰਨਾਂ ਮੁਕਾਬਲਿਆਂ ਵਿੱਚ ਕੁੱਲ 795 ਕਿਲੋ ਭਾਰ ਚੁੱਕ ਕੇ ਓਵਰਆਲ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਆਪਣੇ ਕੋਚ ਕਰਮਜੀਤ ਦੀ ਅਗਵਾਈ ਹੇਠ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਏਕਮਜੋਤ ਸਿੰਘ ਨੇ ਸਕੁਐਟ ਵਿੱਚ 325 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਉਪਰੰਤ ਬੈਂਚ ਪ੍ਰੈੱਸ ਵਿੱਚ 190 ਕਿਲੋ ਭਾਰ ਚੁੱਕ ਕੇ ਵੀ ਉਹ ਦੂਜੇ ਸਥਾਨ ’ਤੇ ਰਿਹਾ। ਡੈੱਡਲਿਫਟ ਵਿੱਚ ਉਸ ਨੇ 280 ਕਿਲੋ ਭਾਰ ਚੁੱਕਦਿਆਂ ਤੀਜਾ ਸਥਾਨ ਹਾਸਲ ਕੀਤਾ। ਤਿੰਨਾਂ ਮੁਕਾਬਲਿਆਂ ਵਿੱਚ ਇਕਸਾਰ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ ’ਤੇ ਏਕਮਜੋਤ ਸਿੰਘ ਨੇ 93 ਕਿਲੋ ਵਰਗ ਵਿੱਚ ਓਵਰਆਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ।

