Powerlifting ਵਿੱਚ ਕਸਤੂਰੀ ਮਹਿਕੀ
ਏਸ਼ਿਆਈ ਪੈਰਾ ਖੇਡਾਂ ਦੇ ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਅੱਜ ਭਾਰਤ ਦੀ ਕਸਤੂਰੀ ਰਾਜਾਮਨੀ ਨੇ ਮਹਿਲਾਵਾਂ ਦੇ 67 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਤਾਮਿਲ ਨਾਡੂ ਦੀ 42 ਸਾਲਾ ਕਸਤੂਰੀ ਨੇ ਆਪਣੀ ਤੀਜੀ ਅਤੇ ਆਖ਼ਰੀ ਕੋਸ਼ਿਸ਼ ਵਿੱਚ 108 ਕਿਲੋ ਭਾਰ ਚੁੱਕਿਆ।...
Advertisement
ਏਸ਼ਿਆਈ ਪੈਰਾ ਖੇਡਾਂ ਦੇ ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਅੱਜ ਭਾਰਤ ਦੀ ਕਸਤੂਰੀ ਰਾਜਾਮਨੀ ਨੇ ਮਹਿਲਾਵਾਂ ਦੇ 67 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਤਾਮਿਲ ਨਾਡੂ ਦੀ 42 ਸਾਲਾ ਕਸਤੂਰੀ ਨੇ ਆਪਣੀ ਤੀਜੀ ਅਤੇ ਆਖ਼ਰੀ ਕੋਸ਼ਿਸ਼ ਵਿੱਚ 108 ਕਿਲੋ ਭਾਰ ਚੁੱਕਿਆ। ਉਜ਼ਬੇਕਿਸਤਾਨ ਦੀ ਰੁਖ਼ਸ਼ੋਨਾ ਉਕਤਾਮੋਵਾ ਨੇ 127 ਕਿਲੋ ਭਾਰ ਚੁੱਕ ਕੇ ਸੋਨੇ ਅਤੇ ਦੱਖਣੀ ਕੋਰੀਆ ਦੀ ਕਿਮ ਹਿਓਂਗਹੁਈ ਨੇ 107 ਕਿਲੋ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਪੋਲੀਓ ਪੀੜਤ ਕਸਤੂਰੀ ਦੇ ਬਚਪਨ ਵਿੱਚ ਹੀ ਮਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਉਸ ਨੂੰ ਦਾਦੀ ਨੇ ਪਾਲਿਆ। ਪਿਛਲੀਆਂ ਖੇਡਾਂ ਵਿੱਚ ਉਹ ਪੰਜਵੇਂ ਸਥਾਨ ’ਤੇ ਰਹੀ ਸੀ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਦੂਜਾ ਪਾਵਰਲਿਫਟਿੰਗ ਤਗ਼ਮਾ ਹੈ।
Advertisement
Advertisement
×

