ਸਾਬਕਾ World champion Boxer ਜ਼ੋਲਾਨੀ ਟੇਟੇ ਦਾ Murder
ਦੱਖਣੀ ਅਫਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਜ਼ੋਲਾਨੀ ਟੇਟੇ (38) ਦੀ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਰਕਾਰੀ ਅਧਿਕਾਰੀਆਂ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕੀਤੀ। ਉਸ ਨਾਲ ਮੌਜੂਦ 27 ਸਾਲਾ ਔਰਤ ਵੀ ਕਈ ਗੋਲੀਆਂ ਲੱਗਣ ਕਾਰਨ...
Advertisement
ਦੱਖਣੀ ਅਫਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਜ਼ੋਲਾਨੀ ਟੇਟੇ (38) ਦੀ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਰਕਾਰੀ ਅਧਿਕਾਰੀਆਂ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕੀਤੀ। ਉਸ ਨਾਲ ਮੌਜੂਦ 27 ਸਾਲਾ ਔਰਤ ਵੀ ਕਈ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਅਨੁਸਾਰ ਇਹ ਘਟਨਾ ਈਸਟਰਨ ਕੇਪ ਸੂਬੇ ਦੇ ਐਮਦਾਂਤਸਾਨੇ ਇਲਾਕੇ ਵਿੱਚ ਵਾਪਰੀ। ਜ਼ੋਲਾਨੀ ਜਦੋਂ ਆਪਣੇ ਘਰ ਪਹੁੰਚ ਕੇ ਗੇਟ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ ਤਾਂ ਦੋ ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ।
Advertisement
Advertisement
×

