DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Murali Sreeshankar ਨੇ Long Jump ’ਚ Silver medal ਜਿੱਤਿਆ

ਲਗਾਤਾਰ ਦੂਜਾ ਰਾਸ਼ਟਰਮੰਡਲ ਤਗ਼ਮਾ ਜਿੱਤਣ ਵਾਲਾ ਲੰਮੀ ਛਾਲ ਦਾ ਪਹਿਲਾ ਐਥਲੀਟ ਬਣਿਆ; 8.09 ਮੀਟਰ ਦੀ ਸਰਬੋਤਮ ਛਾਲ ਮਾਰੀ

  • fb
  • twitter
  • whatsapp
  • whatsapp
featured-img featured-img
ਗਲਾਸਗੋ ’ਚ ਲੰਮੀ ਛਾਲ ਦੇ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਮੁਰਲੀ ਸ੍ਰੀਸ਼ੰਕਰ। -ਫੋਟੋ: ਪੀਟੀਆਈ
Advertisement

ਮੁਰਲੀ ਸ੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਵਿੱਚ ਲਗਾਤਾਰ ਦੋ ਤਗ਼ਮੇ ਜਿੱਤਣ ਵਾਲਾ ਲੰਮੀ ਛਾਲ ਮਾਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਉਸ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ, ਜਿਸ ਤੋਂ ਸਾਫ਼ ਹੋ ਗਿਆ ਕਿ ਉਸ ਦੀ ਗੋਡੇ ਦੀ ਗੰਭੀਰ ਸੱਟ ਨਾਲ ਪਿਛਲੇ ਦੋ ਸਾਲਾਂ ਦੀ ਲੜਾਈ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਬਰਮਿੰਘਮ 2022 ਵਿੱਚ ਆਪਣਾ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ, 27 ਸਾਲਾ ਖਿਡਾਰੀ ਨੇ 8.09 ਮੀਟਰ ਦੀ ਸਰਬੋਤਮ ਛਾਲ ਮਾਰ ਕੇ ਆਪਣੇ ਸੰਗ੍ਰਹਿ ਵਿੱਚ ਇੱਕ ਹੋਰ ਤਗ਼ਮਾ ਜੋੜ ਲਿਆ। ਇਹ 2024 ਵਿੱਚ ਗੋਡੇ ਦੀ ਸਰਜਰੀ ਤੋਂ ਬਾਅਦ ਉਸ ਦੀ ਭਾਵੁਕ ਵਾਪਸੀ ਨੂੰ ਦਰਸਾਉਂਦਾ ਹੈ, ਜਿਸ ਨਾਲ ਉਸ ਦਾ ਕਰੀਅਰ ਲਗਪਗ ਖ਼ਤਰੇ ਵਿੱਚ ਪੈ ਗਿਆ ਸੀ। ਸ੍ਰੀਸ਼ੰਕਰ ਤੋਂ ਪਹਿਲਾਂ ਇਸ ਮੁਕਾਬਲੇ ਵਿੱਚ ਦੇਸ਼ ਦੇ ਹੋਰ ਤਗ਼ਮਾ ਜੇਤੂ ਸੁਰੇਸ਼ ਬਾਬੂ (ਪੁਰਸ਼ਾਂ ਦਾ ਕਾਂਸੀ, 1978), ਅੰਜੂ ਬੌਬੀ ਜੌਰਜ (ਮਹਿਲਾਵਾਂ ਦਾ ਕਾਂਸੀ ਤਗ਼ਮਾ, 2002) ਅਤੇ ਐੱਮ ਪ੍ਰਜੁਸ਼ਾ (ਮਹਿਲਾਵਾਂ ਦਾ ਚਾਂਦੀ ਤਗ਼ਮਾ 2010) ਸਨ। ਅੱਜ ਤਗ਼ਮਾ ਜਿੱਤਣ ਮਗਰੋਂ ਸ੍ਰੀਸ਼ੰਕਰ ਦੀ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।

ਕੇਰਲਾ ਦੇ ਇਸ ਖਿਡਾਰੀ, ਜਿਸ ਨੂੰ ਉਸ ਦੇ ਪਿਤਾ ਅਤੇ ਸਾਬਕਾ ਤੀਹਰੀ ਛਾਲ ਐਥਲੀਟ ਐੱਸ ਮੁਰਲੀ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ, ਨੇ ਕਿਹਾ, ‘‘ਬਹੁਤ ਖ਼ੁਸ਼ ਹਾਂ, ਇੱਥੇ ਹੋਣ ਲਈ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਮੁੜ ਤੋਂ ਆਲਮੀ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਣ ’ਤੇ ਬਹੁਤ ਸ਼ੁਕਰਗੁਜ਼ਾਰ ਹਾਂ। ਦੋ ਸਾਲ ਪਹਿਲਾਂ, ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਸ਼ਾਇਦ ਗਲਾਸਗੋ ਵਿੱਚ ਹੋਵਾਂਗਾ ਅਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਾਂਗਾ।’’ ਹਾਲਾਂਕਿ, ਸ੍ਰੀਸ਼ੰਕਰ ਇਸ ਵਾਰ ਸੋਨ ਤਗ਼ਮਾ ਨਾ ਜਿੱਤ ਸਕਣ ਕਾਰਨ ਆਪਣੀ ਨਿਰਾਸ਼ਾ ਨਹੀਂ ਲੁਕਾ ਸਕਿਆ।

Advertisement

Advertisement
Advertisement
×