DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੰਬਈ ਇੰਡੀਅਨਜ਼ ਦੀ ਅੱਖ ਹੁਣ ਛੇਵੇਂ ਖਿਤਾਬ ’ਤੇ

ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ’ਚ ਪੰਜ ਸਾਲ ਦੇ ਖ਼ਿਤਾਬ ਦਾ ਸੋਕਾ ਖਤਮ ਕਰਨ ਲਈ ਭਲਕੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰੇਗੀ ਜਿਸ ਦੀ ਟੀਮ ਕੁਝ ਖਿਡਾਰੀਆਂ ਦੇ ਜ਼ਖ਼ਮੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ’ਚ ਪੰਜ ਸਾਲ ਦੇ ਖ਼ਿਤਾਬ ਦਾ ਸੋਕਾ ਖਤਮ ਕਰਨ ਲਈ ਭਲਕੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰੇਗੀ ਜਿਸ ਦੀ ਟੀਮ ਕੁਝ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਾਰਨ ਕਮਜ਼ੋਰ ਨਜ਼ਰ ਆ ਰਹੀ ਹੈ। ਮੁੰਬਈ ਇੰਡੀਅਨਜ਼ ਨੇ 2013 ਤੋਂ 2020 ਦਰਮਿਆਨ ਪੰਜ ਵਾਰ ਖ਼ਿਤਾਬ ਜਿੱਤਿਆ ਸੀ।

ਪਿਛਲੇ ਸਾਲ ਹਾਰਦਿਕ ਪਾਂਡਿਆ ਦੀ ਅਗਵਾਈ ਹੇਠਲੀ ਟੀਮ ਕੁਆਲੀਫਾਇਰ-2 ’ਚ ਪੰਜਾਬ ਕਿੰਗਜ਼ ਤੋਂ ਹਾਰਨ ਮਗਰੋਂ ਤੀਜੇ ਸਥਾਨ ’ਤੇ ਰਹੀ ਸੀ ਪਰ ਮੁੰਬਈ ਇੰਡੀਅਨਜ਼ ਇਸ ਵਾਰ ਚੰਗੀ ਤਿਆਰੀ ਨਾਲ ਮੈਦਾਨ ’ਤੇ ਉਤਰ ਰਹੀ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਪਾਂਡਿਆ, ਤਿਲਕ ਵਰਮਾ ਅਤੇ ਜਸਪ੍ਰੀਤ ਬੁਮਰਾਹ ਵੀ ਟੀਮ ’ਚ ਸ਼ਾਮਲ ਹਨ। ਮੁੰਬਈ ਇੰਡੀਅਨਜ਼ ਕੋਲ ਰਿਆਨ ਰਿਕੈਲਟਨ, ਸ਼ੈਰਫੇਨ ਰਦਰਫੋਰਡ, ਕੌਬਿਨ ਬੌਸ਼, ਮਿਸ਼ੈਲ ਸੈਂਟਨਰ, ਵਿੱਲ ਜੈਕਸ, ਏਐੱਮ ਗਜ਼ਨਫਰ ਅਤੇ ਟਰੈਂਟ ਬੋਲਟ ਜਿਹੇ ਵਿਦੇਸ਼ੀ ਖਿਡਾਰੀ ਵੀ ਹਨ। ਉੱਧਰ, ਮੁੰਬਈ ’ਚ ਖੇਡਣ ਕਾਰਨ ਕੋਲਕਾਤਾ ਨਾਈਟ ਰਾਈਡਰਜ਼ ’ਚ ਕਪਤਾਨ ਅਜਿੰਕਿਆ ਰਹਾਣੇ ਤੇ ਨੌਜਵਾਨ ਖਿਡਾਰੀ ਅੰਗਕ੍ਰਿਸ਼ ਰਘੁਵੰਸ਼ੀ ਜਿਹੇ ਕੁਝ ਸਥਾਨਕ ਖਿਡਾਰੀ ਵੀ ਨਜ਼ਰ ਆਉਣਗੇ ਪਰ ਉਸ ਦੀ ਗੇਂਦਬਾਜ਼ੀ ਕਮਜ਼ੋਰ ਨਜ਼ਰ ਆ ਰਹੀ ਹੈ।

Advertisement

ਧੋਨੀ ਪਹਿਲੇ ਦੋ ਹਫ਼ਤੇ ਨਹੀਂ ਖੇਡਣਗੇ

ਨਵੀਂ ਦਿੱਲੀ: ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਲੱਤ ’ਚ ਸੱਟ ਵੱਜਣ ਕਾਰਨ ਆਈ ਪੀ ਐੱਲ ਦੇ ਪਹਿਲੇ ਦੋ ਹਫ਼ਤੇ ਨਹੀਂ ਖੇਡ ਸਕਣਗੇ। ਚੇਨੱਈ ਸੁਪਰ ਕਿੰਗਜ਼ ਨੇ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਫ਼ਿਲਹਾਲ ਸੱਟ ਤੋਂ ਉੱਭਰ ਰਹੇ ਹਨ।

Advertisement

Advertisement
×