DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mohammad Ashfaq ਨੇ 400 ਮੀਟਰ ਦੌੜ ’ਚ ਕੌਮੀ ਰਿਕਾਰਡ ਤੋੜਿਆ

ਮਹਿਲਾਵਾਂ ਦੇ ਡਿਸਕਸ ਥਰੋਅ ਮੁਕਾਬਲੇ ’ਚ ਅਮਾਨਤ ਕੰਬੋਜ ਨੂੰ ਛੇਵਾਂ ਸਥਾਨ

  • fb
  • twitter
  • whatsapp
  • whatsapp
Advertisement
ਮੁਹੰਮਦ ਅਸ਼ਫਾਕ ਨੇ ਪੁਰਸ਼ਾਂ ਦੀ 400 ਮੀਟਰ ਦੌੜ ’ਚ ਅੰਡਰ-20 ਦਾ ਕੌਮੀ ਰਿਕਾਰਡ ਤੋੜ ਕੇ ਇੱਥੇ ਵਿਸ਼ਵ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਜਦਕਿ ਅਮਾਨਤ ਕੰਬੋਜ ਨੇ ਮੁਕਾਬਲੇ ਦੇ ਦੂਜੇ ਦਿਨ ਮਹਿਲਾਵਾਂ ਦੀ ਡਿਸਕਸ ਥਰੋਅ ਦੇ ਫਾਈਨਲ ’ਚ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਛੇਵਾਂ ਸਥਾਨ ਹਾਸਲ ਕੀਤਾ।

19 ਸਾਲਾ ਅਸ਼ਫਾਕ ਨੇ ਪਹਿਲੇ ਦੌਰ ਦੀ ਹੀਟ ਪੰਜ ਵਿੱਚ 45.81 ਸਕਿੰਟ ਦਾ ਸਮਾਂ ਲਿਆ। ਉਹ ਆਪਣੀ ਹੀਟ ਵਿੱਚ ਅਮਰੀਕਾ ਦੇ ਜੇਡਨ ਡੀ ਲੋਨ (45.63 ਸਕਿੰਟ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਉਸ ਨੇ ਕੁੱਲ ਮਿਲਾ ਕੇ ਚੌਥੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਅਸ਼ਫਾਕ ਨੇ ਇਸੇ ਸਾਲ ਅਪਰੈਲ ਵਿੱਚ ਬਣਾਇਆ ਆਪਣਾ ਪਿਛਲਾ ਕੌਮੀ ਰਿਕਾਰਡ (46.05 ਸਕਿੰਟ) ਬਿਹਤਰ ਕੀਤਾ। ਭਾਰਤ ਦਾ ਇੱਕ ਹੋਰ ਖਿਡਾਰੀ ਪਿਊਸ਼ ਰਾਜ ਹੀਟ ਛੇ ਵਿੱਚ 47.78 ਸਕਿੰਟ ਦੇ ਸਮੇਂ ਨਾਲ ਪੰਜਵੇਂ ਅਤੇ ਕੁੱਲ ਮਿਲਾ ਕੇ 35ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਅੱਗੇ ਨਹੀਂ ਵਧ ਸਕਿਆ।

Advertisement

ਮਹਿਲਾਵਾਂ ਦੇ ਡਿਸਕਸ ਥਰੋਅ ਦੇ ਫਾਈਨਲ ਵਿੱਚ 18 ਸਾਲਾ ਕੰਬੋਜ ਨੇ ਆਪਣੇ ਪਹਿਲੇ ਯਤਨ ਵਿੱਚ 53.24 ਮੀਟਰ ਦਾ ਥਰੋਅ ਕੀਤਾ ਜਿਸ ਨਾਲ ਉਹ ਛੇਵੇਂ ਸਥਾਨ ’ਤੇ ਰਹੀ। ਚੀਨ ਦੀ ਸੂ ਯਿਕਸਿਨ ਨੇ 61.06 ਮੀਟਰ ਨਾਲ ਸੋਨ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਬਸੰਤ ਨੇ ਕੁਆਲੀਫਾਈਂਗ ਰਾਊਂਡ ਗਰੁੱਪ ‘ਏ’ ਵਿੱਚ 2.14 ਮੀਟਰ ਦੀ ਸਰਵੋਤਮ ਛਾਲ ਨਾਲ ਪੰਜਵਾਂ ਅਤੇ ਕੁੱਲ ਮਿਲਾ ਕੇ 11ਵਾਂ ਸਥਾਨ ਹਾਸਿਲ ਕਰਨ ਤੋਂ ਬਾਅਦ ਫਾਈਨਲ ਲਈ ਕੁਆਲੀਫਾਈ ਕੀਤਾ।

Advertisement

Advertisement
×