DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਨੇ ਰਣਜੀ ਜੇਤੂ ਜੰਮੂ ਕਸ਼ਮੀਰ ਟੀਮ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਰਣਜੀ ਟਰਾਫੀ ਜਿੱਤਣ ਵਾਲੀ ਜੰਮੂ ਕਸ਼ਮੀਰ ਦੀ ਕ੍ਰਿਕਟ ਟੀਮ ਦੀ ਅੱਜ ਸ਼ਲਾਘਾ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ’ਚ ਵੀ ਉੱਥੋਂ ਦੇ ਖਿਡਾਰੀਆਂ ਦੀਆਂ ਜਿੱਤਾਂ ਦਾ ਸਿਲਸਿਲਾ ਜਾਰੀ ਰਹੇਗਾ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ...

  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਰਣਜੀ ਟਰਾਫੀ ਜਿੱਤਣ ਵਾਲੀ ਜੰਮੂ ਕਸ਼ਮੀਰ ਦੀ ਕ੍ਰਿਕਟ ਟੀਮ ਦੀ ਅੱਜ ਸ਼ਲਾਘਾ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ’ਚ ਵੀ ਉੱਥੋਂ ਦੇ ਖਿਡਾਰੀਆਂ ਦੀਆਂ ਜਿੱਤਾਂ ਦਾ ਸਿਲਸਿਲਾ ਜਾਰੀ ਰਹੇਗਾ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਉਨ੍ਹਾਂ ਕਿਹਾ ਕਿ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਲਈ ਮਾਰਚ ਦਾ ਮਹੀਨਾ ਉਤਸ਼ਾਹ ਤੇ ਰੁਮਾਂਚ ਨਾਲ ਭਰਿਆ ਰਿਹਾ। ਭਾਰਤ ਨੇ ਜਦੋਂ ਟੀ20 ਵਿਸ਼ਵ ਕੱਪ ਜਿੱਤਿਆ ਤਾਂ ਦੇਸ਼ ’ਚ ਖੁਸ਼ੀ ਦੀ ਲਹਿਰ ਦੌੜ ਗਈ। ਪਿਛਲੇ ਮਹੀਨੇ ਦੇ ਅਖ਼ੀਰ ’ਚ ਕਰਨਾਟਕ ਦੇ ਹੁਬਲੀ ਵਿੱਚ ਬਹੁਤ ਹੀ ਰੁਮਾਂਚਕ ਮੈਚ ਵਿੱਚ ਜੰਮੂ ਕਸ਼ਮੀਰ ਕ੍ਰਿਕਟ ਟੀਮ ਨੇ ਰਣਜੀ ਟਰਾਫੀ ਜਿੱਤੀ।

Advertisement
Advertisement
×