ਮਿੱਤਲ ਪਰਿਵਾਰ ਨੇ Rajasthan Royals ਦੀ 75 ਫ਼ੀਸਦ ਹਿੱਸੇਦਾਰੀ ਖ਼ਰੀਦੀ
ਸਨਅਤਕਾਰ ਲਕਸ਼ਮੀ ਐੱਨ ਮਿੱਤਲ ਨੇ ਆਪਣੇ ਪੁੱਤਰ ਆਦਿੱਤਿਆ ਮਿੱਤਲ ਅਤੇ ਅਦਾਰ ਪੂਨਾਵਾਲਾ ਨਾਲ ਮਿਲ ਕੇ ਆਈ ਪੀ ਐੱਲ ਟੀਮ ਰਾਜਸਥਾਨ ਰੌਇਲਜ਼ ਦੀ ਵੱਡੀ ਹਿੱਸੇਦਾਰੀ ਹਾਸਲ ਕਰ ਲਈ ਹੈ। ਇਹ ਸੌਦਾ 1.65 ਅਰਬ ਅਮਰੀਕੀ ਡਾਲਰ (ਕਰੀਬ 15,600 ਕਰੋੜ ਰੁਪਏ) ਵਿੱਚ ਸਿਰੇ...
Advertisement
ਸਨਅਤਕਾਰ ਲਕਸ਼ਮੀ ਐੱਨ ਮਿੱਤਲ ਨੇ ਆਪਣੇ ਪੁੱਤਰ ਆਦਿੱਤਿਆ ਮਿੱਤਲ ਅਤੇ ਅਦਾਰ ਪੂਨਾਵਾਲਾ ਨਾਲ ਮਿਲ ਕੇ ਆਈ ਪੀ ਐੱਲ ਟੀਮ ਰਾਜਸਥਾਨ ਰੌਇਲਜ਼ ਦੀ ਵੱਡੀ ਹਿੱਸੇਦਾਰੀ ਹਾਸਲ ਕਰ ਲਈ ਹੈ। ਇਹ ਸੌਦਾ 1.65 ਅਰਬ ਅਮਰੀਕੀ ਡਾਲਰ (ਕਰੀਬ 15,600 ਕਰੋੜ ਰੁਪਏ) ਵਿੱਚ ਸਿਰੇ ਚੜ੍ਹਿਆ। ਇਸ ਸੌਦੇ ਤਹਿਤ ਮਿੱਤਲ ਪਰਿਵਾਰ ਕੋਲ ਟੀਮ ਦੀ ਤਕਰੀਬਨ 75 ਫ਼ੀਸਦੀ ਅਤੇ ਪੂਨਾਵਾਲਾ ਕੋਲ 18 ਫ਼ੀਸਦੀ ਹਿੱਸੇਦਾਰੀ ਹੋਵੇਗੀ। ਮੌਜੂਦਾ ਨਿਵੇਸ਼ਕ ਮਨੋਜ ਬਦਾਲੇ ਕੋਲ ਬਾਕੀ 7 ਫ਼ੀਸਦੀ ਹਿੱਸਾ ਰਹੇਗਾ। ਇਸ ਸੌਦੇ ਵਿੱਚ ਰਾਜਸਥਾਨ ਰੌਇਲਜ਼ ਤੋਂ ਇਲਾਵਾ ਦੱਖਣੀ ਅਫਰੀਕਾ ਦੀ ਪਾਰਲ ਰੌਇਲਜ਼ ਅਤੇ ਵੈਸਟ ਇੰਡੀਜ਼ ਦੀ ਬਾਰਬਾਡੋਸ ਰੌਇਲਜ਼ ਟੀਮਾਂ ਵੀ ਸ਼ਾਮਲ ਹਨ। ਰਾਜਸਥਾਨ ’ਚ ਜਨਮੇ ਲਕਸ਼ਮੀ ਮਿੱਤਲ ਨੇ ਕਿਹਾ, ‘‘ਮੈਨੂੰ ਕ੍ਰਿਕਟ ਨਾਲ ਪਿਆਰ ਹੈ ਤੇ ਮੈਂ ਰਾਜਸਥਾਨ ਰੌਇਲਜ਼ ਦਾ ਹਿੱਸਾ ਬਣਨਾ ਪਸੰਦ ਕਰਾਂਗਾ।’’
Advertisement
Advertisement
×

