ਮਿਸ਼ਨ ਓਲੰਪਿਕ ਨੇ ਟੈਨਿਸ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ
ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਅਤੇ ਸੁਮਿਤ ਨਾਗਲ ਨੂੰ ਅੱਜ ਮਿਸ਼ਨ ਓਲੰਪਿਕ ਸੈੱਲ ਵੱਲੋਂ ਲਗਪਗ 30-30 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ। ਇਸ ਦੇ ਨਾਲ ਹੀ, ਉੱਭਰਦੇ ਖਿਡਾਰੀ ਦਕਸ਼ਿਣੇਸ਼ਵਰ ਸੁਰੇਸ਼ ਨੂੰ 2026 ਦੀਆਂ ਏਸ਼ਿਆਈ ਖੇਡਾਂ ਅਤੇ ਡੇਵਿਸ...
Advertisement
ਭਾਰਤੀ ਟੈਨਿਸ ਖਿਡਾਰੀ ਯੂਕੀ ਭਾਂਬਰੀ ਅਤੇ ਸੁਮਿਤ ਨਾਗਲ ਨੂੰ ਅੱਜ ਮਿਸ਼ਨ ਓਲੰਪਿਕ ਸੈੱਲ ਵੱਲੋਂ ਲਗਪਗ 30-30 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ। ਇਸ ਦੇ ਨਾਲ ਹੀ, ਉੱਭਰਦੇ ਖਿਡਾਰੀ ਦਕਸ਼ਿਣੇਸ਼ਵਰ ਸੁਰੇਸ਼ ਨੂੰ 2026 ਦੀਆਂ ਏਸ਼ਿਆਈ ਖੇਡਾਂ ਅਤੇ ਡੇਵਿਸ ਕੱਪ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਟਾਰਗੇਟ ਏਸ਼ੀਅਨ ਗੇਮਜ਼ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਪ੍ਰਵਾਨਗੀਆਂ ਭਾਰਤੀ ਖੇਡ ਅਥਾਰਿਟੀ (ਸਾਈ) ਅਧੀਨ ਮਿਸ਼ਨ ਓਲੰਪਿਕ ਸੈੱਲ ਦੀ 169ਵੀਂ ਮੀਟਿੰਗ ਦੌਰਾਨ ਦਿੱਤੀਆਂ ਗਈਆਂ। ਯੂਕੀ ਜੋ ਇਸ ਸਮੇਂ ਡਬਲਜ਼ ਵਿੱਚ ਦੁਨੀਆ ਦਾ 23ਵੇਂ ਨੰਬਰ ਅਤੇ ਏਸ਼ੀਆ ਦਾ ਚੋਟੀ ਦਾ ਖਿਡਾਰੀ ਹੈ, ਨੂੰ 28.89 ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਹ ਫੰਡ ਫਰਵਰੀ ਤੋਂ ਸਤੰਬਰ 2026 ਤੱਕ ਉਸ ਦੀ ਸਿਖਲਾਈ ਅਤੇ ਮੁਕਾਬਲਿਆਂ ਲਈ ਵਰਤਿਆ ਜਾਵੇਗਾ। ਸੁਮਿਤ ਨਾਗਲ ਨੂੰ ਵੀ ਉਸ ਦੀਆਂ ਤਿਆਰੀਆਂ ਲਈ ਲਗਪਗ 30 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।
Advertisement
Advertisement
Advertisement
×

