DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Mirabai Chanu: ਵਾਲਾਂ ਵਿੱਚ ਤਿਰੰਗਾ, ਅੱਖਾਂ ਵਿੱਚ ਹੰਝੂ

ਮੀਰਾਬਾਈ ਨੇ ਭਾਰਤ ਨੂੰ ਸੁਨਹਿਰੀ ਸ਼ਰਧਾਂਜਲੀ ਭੇਟ ਕੀਤੀ

  • fb
  • twitter
  • whatsapp
  • whatsapp
featured-img featured-img
ਮੀਰਾਬਾਈ ਚਾਨੂ ਸੋਨ ਤਗ਼ਮਾ ਹਾਸਲ ਕਰਨ ਸਮੇਂ। -ਫੋਟੋ: ਪੀਟੀਆਈ
Advertisement
ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਦਾ ਸੋਨ ਤਗ਼ਮਾ ਦੇਸ਼ਭਗਤੀ ਨਾਲ ਲਿਪਟਿਆ ਹੋਇਆ ਸੀ। ਜਦੋਂ ਉਹ ਐਤਵਾਰ ਨੂੰ ਵੇਟਲਿਫਟਿੰਗ ਦੇ ਪਲੈਟਫਾਰਮ ’ਤੇ ਪਹੁੰਚੀ, ਤਾਂ ਰਾਸ਼ਟਰਮੰਡਲ ਖੇਡਾਂ ਦੀ ਤਿੰਨ ਵਾਰ ਦੀ ਚੈਂਪੀਅਨ ਨੇ ਤਿਰੰਗੇ ਰਿਬਨਾਂ ਤੋਂ ਬਣੇ ਤਿਤਲੀ-ਆਕਾਰ ਦੇ ਹੇਅਰ ਕਲਿੱਪ ਲਗਾਏ ਹੋਏ ਸੀ, ਜੋ ਉਸ ਦੇਸ਼ ਨੂੰ ਸ਼ਰਧਾਂਜਲੀ ਸੀ ਜਿਸ ਨੂੰ ਉਹ ਮਾਣ ਮਹਿਸੂਸ ਕਰਵਾਉਣ ਲਈ ਦ੍ਰਿੜ੍ਹ ਸੀ।ਔਰਤਾਂ ਦੇ 48 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਮੀਰਾਬਾਈ ਨੇ ਕਿਹਾ, ‘‘ਮੈਂ ਭਾਰਤ ਲਈ ਕੁਝ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਕੱਲ੍ਹ ਰਾਤ ਨੂੰ ਹੀ ਭਾਰਤੀ ਝੰਡੇ ਦੇ ਰੰਗਾਂ ਵਾਲੇ ਰਿਬਨਾਂ ਨਾਲ ਇਹ ਤਿਤਲੀ ਕਲਿੱਪ ਬਣਾਏ ਸਨ।’’ ਮੁਕਾਬਲਾ ਖਤਮ ਹੋਣ ਤੋਂ ਬਾਅਦ ਵੀ ਤਿਰੰਗਾ ਉਸ ਦੇ ਨੇੜੇ ਹੀ ਰਿਹਾ। ਜਦੋਂ ਅਖਾੜੇ ਵਿੱਚ ਭਾਰਤ ਦਾ ਰਾਸ਼ਟਰੀ ਗਾਨ ਗੂੰਜ ਰਿਹਾ ਸੀ ਅਤੇ ਉਹ ਪੋਡੀਅਮ ’ਤੇ ਖੜ੍ਹੀ ਸੀ, ਤਾਂ ਮੀਰਾਬਾਈ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਣ ਲਈ ਸੰਘਰਸ਼ ਕਰ ਰਹੀ ਸੀ। ਉਸ ਨੇ ਕਿਹਾ, ‘‘ਝੰਡੇ ਨੂੰ ਦੇਖ ਕੇ ਅਤੇ ਸਾਡਾ ਰਾਸ਼ਟਰੀ ਗਾਨ ਸੁਣ ਕੇ ਆਪਣੇ-ਆਪ ਹੰਝੂ ਵਹਿ ਤੁਰਦੇ ਹਨ।’’

ਓਲੰਪਿਕ ਚਾਂਦੀ ਤਗ਼ਮਾ ਜੇਤੂ ਨੇ ਕਿਹਾ, ‘‘ਉਹ ਖੁਸ਼ੀ ਦੇ ਹੰਝੂ ਸਨ ਕਿਉਂਕਿ ਮੈਂ ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ। ਮੈਂ ਭਾਰਤ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰੇ ਲਈ ਐਨੇ ਦਿਲੋਂ ਪ੍ਰਾਰਥਨਾਵਾਂ ਕੀਤੀਆਂ। ਉਹ ਖੁਸ਼ੀ ਦੇ ਹੰਝੂ ਸਨ।’’

Advertisement

Advertisement

Advertisement
×