DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ 12 ਸਾਲ ਦੀ ਉਡੀਕ ਮੁਕਾਈ

ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ 12 ਸਾਲਾਂ ਤੋਂ ਇਸ ਤਗ਼ਮੇ ਦੀ ਉਡੀਕ ਸੀ। ਟੋਕੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ...

  • fb
  • twitter
  • whatsapp
  • whatsapp
featured-img featured-img
GOLD COAST, AUSTRALIA - APRIL 05: Gold medalist, Chanu Saikhom Mirabai of India competes during the Weightlifting Women's 48kg Final on day one of the Gold Coast 2018 Commonwealth Games at Carrara Sports and Leisure Centre on April 5, 2018 on the Gold Coast, Australia. (Photo by Dean Mouhtaropoulos/Getty Images)
Advertisement

ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ 12 ਸਾਲਾਂ ਤੋਂ ਇਸ ਤਗ਼ਮੇ ਦੀ ਉਡੀਕ ਸੀ। ਟੋਕੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਚਾਨੂ ਨੇ ਕੁੱਲ 198 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 1998 ਵਿੱਚ ਕਰਨਮ ਮਲੇਸ਼ਵਰੀ ਦੇ ਚਾਂਦੀ ਦੇ ਤਗ਼ਮੇ ਤੋਂ ਬਾਅਦ ਪਹਿਲੀ ਵਾਰ ਭਾਰਤ ਲਈ ਏਸ਼ਿਆਈ ਖੇਡਾਂ ਦਾ ਵੇਟਲਿਫਟਿੰਗ ਤਗ਼ਮਾ ਜਿੱਤਿਆ ਹੈ।

ਮੁਕਾਬਲੇ ਤੋਂ ਬਾਅਦ ਚਾਨੂ ਨੇ ਕਿਹਾ, ‘‘ਏਸ਼ਿਆਈ ਖੇਡਾਂ ਦਾ ਤਗ਼ਮਾ ਜਿੱਤਣਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ 2014 ਦੀਆਂ 19ਵੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪਿਛਲੇ 12 ਸਾਲਾਂ ਤੋਂ ਇਸ ਤਗ਼ਮੇ ਦੇ ਪਿੱਛੇ ਭੱਜ ਰਹੀ ਸਾਂ।’’ ਮੁਕਾਬਲੇ ਵਿੱਚ ਦੋ ਵਾਰ ਦੀ ਆਲਮੀ ਚੈਂਪੀਅਨ ਉੱਤਰੀ ਕੋਰੀਆ ਦੀ ਰੀ ਸੋਂਗ ਗੁਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 215 ਕਿਲੋਗ੍ਰਾਮ ਭਾਰ ਚੁੱਕ ਕੇ ਏਸ਼ਿਆਈ ਖੇਡਾਂ ਦੇ ਖ਼ਿਤਾਬਾਂ ਦੀ ਹੈਟ੍ਰਿਕ ਪੂਰੀ ਕੀਤੀ। ਰੀ ਨੇ ਸੋਨ ਤਗ਼ਮੇ ਵੱਲ ਵਧਦਿਆਂ ਸਨੈਚ, ਕਲੀਨ ਐਂਡ ਜਰਕ ਤੇ ਕੁੱਲ ਭਾਰ ਵਿੱਚ ਵਿਸ਼ਵ ਰਿਕਾਰਡ ਤੋੜ ਦਿੱਤੇ, ਜਦਕਿ ਇੰਡੋਨੇਸ਼ੀਆ ਦੀ ਵੇਟਲਿਫਟਰ ਨੇ 191 ਕਿਲੋਗ੍ਰਾਮ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਚਾਨੂ ਉਲੰਪਿਕ ਖੇਡਾਂ ’ਚ ਚਾਂਦੀ ਦਾ ਤਗ਼ਮਾ, ਤਿੰਨ ਵਿਸ਼ਵ ਚੈਂਪੀਅਨਸ਼ਿਪ ਤਗ਼ਮੇ, ਕਈ ਰਾਸ਼ਟਰਮੰਡਲ ਤਗ਼ਮੇ ਤੇ ਹੋਰ ਖ਼ਿਤਾਬ ਜਿੱਤ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂ ਨੂੰ ਉਸ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ, ‘‘ਉਸ ਦੀ ਦ੍ਰਿੜ੍ਹਤਾ ਤੇ ਨਿਰੰਤਰਤਾ ਮੁਲਕ ਨੂੰ ਪ੍ਰੇਰਿਤ ਕਰਦੀ ਰਹੇਗੀ। ਭਾਰਤ ਨੂੰ ਉਸ ’ਤੇ ਮਾਣ ਹੈ।’’ -ਪੀਟੀਆਈ

Advertisement

Advertisement
Advertisement
×