Emotional farewell of an iconic career: ਮੈਸੀ ਆਖ਼ਰੀ ਮੈਚ ਖੇਡਣ ਲਈ ਤਿਆਰ
ਫੁਟਬਾਲ ਜਗਤ ਦਾ ਮਹਾਨ ਖਿਡਾਰੀ ਲਿਓਨਲ ਮੈਸੀ ਮੰਗਲਵਾਰ ਨੂੰ ਬੈਨਿਨ ਖ਼ਿਲਾਫ਼ ਦੋਸਤਾਨਾ ਮੈਚ ਨਾਲ ਅਰਜਨਟੀਨਾ ਦੀ ਜਰਸੀ ਵਿੱਚ ਆਪਣਾ ਆਖ਼ਰੀ ਕੌਮਾਂਤਰੀ ਮੈਚ ਖੇਡਣ ਲਈ ਤਿਆਰ ਹੈ। ਇਸ ਮੁਕਾਬਲੇ ਨੂੰ ‘ਉਹ ਰਾਤ ਜਿਸਨੂੰ ਕੋਈ ਖ਼ਤਮ ਨਹੀਂ ਹੋਣ ਦੇਣਾ ਚਾਹੁੰਦਾ’ ਨਾਮ ਦਿੱਤਾ...
Advertisement
ਫੁਟਬਾਲ ਜਗਤ ਦਾ ਮਹਾਨ ਖਿਡਾਰੀ ਲਿਓਨਲ ਮੈਸੀ ਮੰਗਲਵਾਰ ਨੂੰ ਬੈਨਿਨ ਖ਼ਿਲਾਫ਼ ਦੋਸਤਾਨਾ ਮੈਚ ਨਾਲ ਅਰਜਨਟੀਨਾ ਦੀ ਜਰਸੀ ਵਿੱਚ ਆਪਣਾ ਆਖ਼ਰੀ ਕੌਮਾਂਤਰੀ ਮੈਚ ਖੇਡਣ ਲਈ ਤਿਆਰ ਹੈ। ਇਸ ਮੁਕਾਬਲੇ ਨੂੰ ‘ਉਹ ਰਾਤ ਜਿਸਨੂੰ ਕੋਈ ਖ਼ਤਮ ਨਹੀਂ ਹੋਣ ਦੇਣਾ ਚਾਹੁੰਦਾ’ ਨਾਮ ਦਿੱਤਾ ਗਿਆ ਹੈ। ਮੈਸੀ (39) ਨੇ ਜੁਲਾਈ ਵਿੱਚ ਸਪੇਨ ਹੱਥੋਂ ਵਿਸ਼ਵ ਕੱਪ ਫਾਈਨਲ ਹਾਰ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਅਰਜਨਟੀਨਾ ਫੁਟਬਾਲ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਯਾਦਗਾਰੀ ਵਿਦਾਈ ਦੇਣ ਲਈ ਇਹ ਮੈਚ ਰੱਖਿਆ ਹੈ। ਮੈਸੀ ਨੇ ਦੇਸ਼ ਲਈ 207 ਮੈਚਾਂ ਵਿੱਚ ਰਿਕਾਰਡ 125 ਗੋਲ ਕੀਤੇ ਹਨ। ਉਸ ਨੇ 2022 ਦਾ ਵਿਸ਼ਵ ਕੱਪ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ ਸੀ। ਉਹ ਅੱਗੇ ਵੀ ਇੰਟਰ ਮਿਆਮੀ ਲਈ ਕਲੱਬ ਫੁਟਬਾਲ ਖੇਡਦਾ ਰਹੇਗਾ।
Advertisement
Advertisement
×

