ਮੈਸੀ 900ਵਾਂ ਗੋਲ ਕਰ ਕੇ ਰੋਨਾਲਡੋ ਕਲੱਬ ’ਚ ਸ਼ਾਮਲ
ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਆਪਣੇ ਕਰੀਅਰ ਦਾ 900ਵਾਂ ਗੋਲ ਕਰ ਕੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚ ਇੱਕ ਹੋਰ ਨਵਾਂ ਅਧਿਆਏ ਜੋੜ ਦਿੱਤਾ ਹੈ। ਮੈਸੀ ਨੇ ਇੰਟਰ ਮਿਆਮੀ ਵੱਲੋਂ ਖੇਡਦਿਆਂ ਬੁੱਧਵਾਰ ਰਾਤ ਨੂੰ ਨੈਸ਼ਵਿਲ ਖ਼ਿਲਾਫ਼ ਕੋਨਕਾਕੈਫ ਚੈਂਪੀਅਨਜ਼ ਕੱਪ ਦੇ ਰਾਊਂਡ ਆਫ...
Advertisement
ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਆਪਣੇ ਕਰੀਅਰ ਦਾ 900ਵਾਂ ਗੋਲ ਕਰ ਕੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਵਿੱਚ ਇੱਕ ਹੋਰ ਨਵਾਂ ਅਧਿਆਏ ਜੋੜ ਦਿੱਤਾ ਹੈ। ਮੈਸੀ ਨੇ ਇੰਟਰ ਮਿਆਮੀ ਵੱਲੋਂ ਖੇਡਦਿਆਂ ਬੁੱਧਵਾਰ ਰਾਤ ਨੂੰ ਨੈਸ਼ਵਿਲ ਖ਼ਿਲਾਫ਼ ਕੋਨਕਾਕੈਫ ਚੈਂਪੀਅਨਜ਼ ਕੱਪ ਦੇ ਰਾਊਂਡ ਆਫ 16 ਮੈਚ ਦੇ ਸ਼ੁਰੂਆਤੀ ਮਿੰਟਾਂ ਵਿੱਚ ਗੋਲ ਕਰ ਕੇ ਇਹ ਮੁਕਾਮ ਹਾਸਲ ਕੀਤਾ। ਲਗਾਤਾਰ ਦੋ ਵਾਰ ਮੇਜਰ ਲੀਗ ਸੌਕਰ (ਐੱਮ ਐੱਲ ਐੱਸ) ਦੇ ਸਰਵੋਤਮ ਖਿਡਾਰੀ, ਅੱਠ ਵਾਰ ਦੇ ਬੈਲਨ ਡੀ’ਓਰ ਜੇਤੂ ਅਤੇ ਵਿਸ਼ਵ ਕੱਪ ਚੈਂਪੀਅਨ ਮੈਸੀ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਖੱਬੇ ਪੈਰ ਨਾਲ ਇਹ ਇਤਿਹਾਸਕ ਗੋਲ ਕੀਤਾ। ਖੇਡ ਦੇ ਸੱਤਵੇਂ ਮਿੰਟ ਵਿੱਚ ਉਨ੍ਹਾਂ ਨੇ ਗੇਂਦ ਨੂੰ ਕੰਟਰੋਲ ਕਰਦਿਆਂ ਡਿਫੈਂਡਰਾਂ ਦੇ ਵਿਚਕਾਰੋਂ ਗੋਲ ਪੋਸਟ ਦੇ ਅੰਦਰ ਪਹੁੰਚਾ ਦਿੱਤਾ। ਅਧਿਕਾਰਤ ਰਿਕਾਰਡਾਂ ਅਨੁਸਾਰ, ਕ੍ਰਿਸਟਿਆਨੋ ਰੋਨਾਲਡੋ ਇਕਲੌਤੇ ਅਜਿਹੇ ਪੁਰਸ਼ ਖਿਡਾਰੀ ਹਨ ਜਿਨ੍ਹਾਂ ਨੇ 900 ਤੋਂ ਵੱਧ ਗੋਲ ਕੀਤੇ ਹਨ। ਰੋਨਾਲਡੋ ਨੇ ਸਤੰਬਰ 2024 ਵਿੱਚ ਇਹ ਅੰਕੜਾ ਪਾਰ ਕੀਤਾ ਸੀ।
Advertisement
Advertisement
×

