ਟੋਕੀਓ: ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੱਜ ਨੇਮਾਂ ’ਚ ਬਦਲਾਅ ਕਰਦਿਆਂ ਟੋਕੀਓ ਓਲੰਪਿਕ ’ਚ ਤਗਮਾ ਜੇਤੂ ਖਿਡਾਰੀਆਂ ਨੂੰ ਫੋਟੋ ਖਿਚਵਾਉਣ ਸਮੇਂ 30 ਸਕਿੰਟਾਂ (ਅੱਧੇ ਮਿੰਟ) ਲਈ ਮਾਸਕ ਲਾਹੁਣ ਦੀ ਆਗਿਆ ਦੇ ਦਿੱਤੀ ਹੈ। ਕਰੋਨਾ ਲਾਗ ਦੇ ਖ਼ਤਰੇ ਨਾਲ ਨਜਿੱਠਣ ਲਈ ਪ੍ਰਬੰਧਕਾਂ ਨੇ ਖਿਡਾਰੀਆਂ ਕੋਚਾਂ ਅਤੇ ਅਧਿਕਾਰੀਆਂ ਲਈ ਹਰ ਸਮੇਂ ਮਾਸਕ ਪਾਉਣਾ ਲਾਜ਼ਮੀ ਕੀਤਾ ਸੀ। ਬਦਲੇ ਹੋਏ ਨੇਮਾਂ ਮੁਤਾਬਕ ਖਿਡਾਰੀਆਂ ਨੂੰ ਕੁਝ ਸਮੇਂ ਲਈ ਮਾਸਕ ਲਾਹੁਣ ਦੀ ਆਗਿਆ ਦਿੱਤੀ ਗਈ ਹੈ। ਇਹ ਨਿਯਮ ਅੱਜ ਸਵੇਰ ਤੋਂ ਲਾਗੁੂ ਹੋ ਗਿਆ ਹੈ। ਆਈਓਸੀ ਨੇ ਇਹ ਫ਼ੈਸਲਾ ਇਸ ਕਰਕੇ ਲਿਆ ਹੈ ਤਾਂ ਕਿ ਖਿਡਾਰੀ ਆਪਣੇ ਕਰੀਅਰ ਦੇ ਇਤਿਹਾਸਕ ਪਲਾਂ ਮੌਕੇ ਆਪਣੇ ਚਿਹਰੇ ਦੇ ਰੰਗ ਅਤੇ ਭਾਵਨਾਵਾਂ ਕੈਮਰੇ ’ਚ ਕੈਦ ਕਰਵਾ ਸਕਣ। -ਪੀਟੀਆਈ