DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Wrestling ਵਿੱਚ ਮਨੀਸ਼ਾ ਭਾਨਵਾਲਾ ਦੀ ਨਜ਼ਰ ਓਲੰਪਿਕ ਤਗ਼ਮੇ ’ਤੇ

ਬੀਤੇ ਦਿਨ ਸੀਨੀਅਰ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ

  • fb
  • twitter
  • whatsapp
  • whatsapp
Advertisement

ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਚੈਂਪੀਅਨ ਬਣੀ ਮਨੀਸ਼ਾ ਭਾਨਵਾਲਾ ਦੀਆਂ ਨਜ਼ਰਾਂ 2028 ’ਚ ਲਾਸ ਏਂਜਲਸ ਓਲੰਪਿਕ ’ਚ 57 ਕਿਲੋਗ੍ਰਾਮ ਭਾਰ ਵਰਗ ਵਿੱਚ ਤਗ਼ਮਾ ਜਿੱਤਣ ’ਤੇ ਹਨ। 29 ਸਾਲਾ ਮਨੀਸ਼ਾ ਨੇ ਬੀਤੇ ਦਿਨ ਕਜ਼ਾਖ਼ਸਤਾਨ ਦੇ ਅਸਤਾਨਾ ’ਚ ਇਤਿਹਾਸ ਰਚ ਦਿੱਤਾ, ਜਦੋਂ ਉਹ ਸੀਨੀਅਰ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ। ਏਸ਼ਿਆਈ ਖੇਡਾਂ ’ਚ ਮਿਲੀ ਨਾਕਾਮੀ ਦੀ ਭਰਪਾਈ ਕਰਦਿਆਂ ਉਸ ਨੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਮਨੀਸ਼ਾ ਨੇ ਆਪਣੇ ਕੋਚ ਵਰਿੰਦਰ ਦਹੀਆ ਦੀ ਸਲਾਹ ਮੰਨ ਕੇ ਵਿਸ਼ਵ ਚੈਂਪੀਅਨਸ਼ਿਪ ਵੱਲ ਪੂਰਾ ਧਿਆਨ ਦਿੱਤਾ, ਜਿਸ ਦਾ ਉਸ ਨੂੰ ਫਾਇਦਾ ਮਿਲਿਆ। ਮਨੀਸ਼ਾ ਨੇ ਕਿਹਾ, ‘‘ਏਸ਼ਿਆਈ ਖੇਡਾਂ ’ਚ ਕਿਸਮਤ ਨੇ ਸਾਥ ਨਹੀਂ ਦਿੱਤਾ। ਮੈਂ ਕੋਚ ਤੋਂ ਕੁਸ਼ਤੀ, ਅਭਿਆਸ ਅਤੇ ਰਿਕਵਰੀ ਬਾਰੇ ਪੁੱਛਦੀ ਰਹੀ। ਉਨ੍ਹਾਂ ਕਿਹਾ ਕਿ ਅਗਲਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਹੋਣਾ ਚਾਹੀਦਾ ਹੈ। ਮੈਨੂੰ ਹਾਲੇ ਵੀ ਯਾਦ ਹੈ ਕਿ ਉਨ੍ਹਾਂ ਕਿਹਾ ਸੀ ਕਿ ਰੱਬ ਨੇ ਕੁਝ ਵੱਡਾ ਸੋਚ ਰੱਖਿਆ ਹੈ।’’ ਮਨੀਸ਼ਾ ਨੂੰ ਕੁਸ਼ਤੀ ’ਚ ਉਤਾਰਨ ਵਾਲੇ ਪਿਤਾ ਨੇ ਕਰੀਅਰ ’ਚ ਅਹਿਮ ਭੂਮਿਕਾ ਨਿਭਾਈ ਪਰ 2022 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

Advertisement
Advertisement
×