DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ20 ਦਰਜਾਬੰਦੀ ’ਚ ਮੰਧਾਨਾ ਦੂਜੇ ਸਥਾਨ ’ਤੇ ਬਰਕਰਾਰ

ਹਰਮਨਪ੍ਰੀਤ 14ਵੇਂ ਪਾਇਦਾਨ ’ਤੇ ਪਹੁੰਚੀ

  • fb
  • twitter
  • whatsapp
  • whatsapp
Advertisement

ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਈ ਸੀ ਸੀ ਮਹਿਲਾ ਟੀ20 ਕੌਮਾਂਤਰੀ ਵਿੱਚ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਆਪਣੇ ਦਾਅਵੇ ਨੂੰ ਬਰਕਰਾਰ ਰੱਖਿਆ ਹੈ। ਕਪਤਾਨ ਹਰਮਨਪ੍ਰੀਤ ਕੌਰ ਮੰਗਲਵਾਰ ਨੂੰ ਜਾਰੀ ਨਵੀਂ ਦਰਜਾਬੰਦੀ ਵਿੱਚ 14ਵੇਂ ਸਥਾਨ ’ਤੇ ਪਹੁੰਚ ਗਈ। ਸਿਖਰਲੇ 10 ਬੱਲੇਬਾਜ਼ਾਂ ਵਿੱਚ ਮੰਧਾਨਾ ਤੋਂ ਇਲਾਵਾ ਹਮਲਾਵਰ ਬੱਲੇਬਾਜ਼ ਸ਼ੇਫਾਲੀ ਵਰਮਾ ਦੂਜੀ ਭਾਰਤੀ ਖਿਡਾਰਨ ਹੈ, ਜਿਸ ਨੇ ਆਪਣਾ 6ਵਾਂ ਸਥਾਨ ਕਾਇਮ ਰੱਖਿਆ ਹੈ। ਜੇਮੀਮਾ ਰੌਡਰਿਗਜ਼ ਸੰਯੁਕਤ 11ਵੇਂ ਸਥਾਨ ’ਤੇ ਬਣੀ ਹੋਈ ਹੈ।

ਗੇਂਦਬਾਜ਼ੀ ਵਿੱਚ ਸਪਿੰਨ ਹਰਫ਼ਨਮੌਲਾ ਦੀਪਤੀ ਸ਼ਰਮਾ ਇਕ ਪਾਇਦਾਨ ਉਪਰ ਚੜ੍ਹ ਕੇ ਤੀਜੇ ਸਥਾਨ ’ਤੇ ਪਹੁੰਚ ਗਈ; ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਠਾਕੁਰ 6ਵੇਂ ਸਥਾਨ ’ਤੇ ਬਣੀ ਹੋਈ ਹੈ। ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਸਿਖਰਲੇ 10 ’ਚੋਂ ਬਾਹਰ ਹੋ ਕੇ 11ਵੇਂ ਸਥਾਨ ’ਤੇ ਖਿਸਕ ਗਈ। ਦੀਪਤੀ ਹਰਫ਼ਨਮੌਲਾ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਵੀ ਤੀਜੇ ਨੰਬਰ ’ਤੇ ਪਹੁੰਚ ਗਈ। ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਜੌਰਜੀਆ ਵੋਲ ਪਹਿਲੀ ਵਾਰ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰਲੇ 10 ਵਿੱਚ ਸ਼ਾਮਲ ਹੋਈ। ਨਿਊਜ਼ੀਲੈਂਡ ਦੀ ਸਟਾਰ ਸੋਫੀ ਡਿਵਾਇਨ ਦੇ ਦੱਖਣੀ ਅਫ਼ਰੀਕਾ ਖਿਲਾਫ਼ ਲਗਾਤਾਰ ਦੋ ਨੀਮ ਸੈਂਕੜਿਆਂ ਨੇ ਉਨ੍ਹਾਂ ਨੂੰ ਸੂਚੀ ਵਿੱਚ ਦੋ ਸਥਾਨ ਉੱਤੇ 18ਵੇਂ ਸਥਾਨ ’ਤੇ ਪਹੁੰਚਾਉਣ ਵਿੱਚ ਮਦਦ ਕੀਤੀ।

Advertisement

Advertisement
Advertisement
×