DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਲਵਾ ਮੇਲ ਨੇ ਪੁਆਧ ਐਕਸਪ੍ਰੈਸ ਨੂੰ ਹਰਾ ਕੇ Punjab Queens T20 Cup ਜਿੱਤਿਆ

ਫਾਈਨਲ ਵਿੱਚ ਪੁਆਧ ਐਕਸਪ੍ਰੈਸ ਨੂੰ 7 ਵਿਕਟਾਂ ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਟਰਾਫੀ ਦੇ ਨਾਲ ਜੇਤੂ ਟੀਮ ਦੇ ਖਿਡਾਰੀ। -ਫੋਟੋ: ਅਕੀਦਾ
Advertisement

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਕਰਵਾਇਆ ਗਿਆ ਪੰਜਾਬ ਕੁਈਨਜ਼ ਟੀ-20 ਕੱਪ ਅੱਜ ਮਾਲਵਾ ਮੇਲ ਨੇ ਪੁਆਧ ਐਕਸਪ੍ਰੈਸ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ। ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੁਆਧ ਐਕਸਪ੍ਰੈਸ ਦੀ ਟੀਮ 19.2 ਓਵਰਾਂ ਵਿੱਚ 88 ਦੌੜਾਂ ਉੱਤੇ ਸਿਮਟ ਗਈ। ਇਸ ਵਿੱਚ ਅੰਕਿਤਾ ਪਾਠਕ ਨੇ 22 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਮਾਲਵਾ ਮੇਲ ਨੇ 18 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ 90 ਦੌੜਾਂ ਬਣਾ ਕੇ ਸੌਖੀ ਜਿੱਤ ਦਰਜ ਕਰ ਲਈ। ਜੇਤੂ ਟੀਮ ਵੱਲੋਂ ਅਵਨੀਤ ਕੌਰ ਸੰਧੂ ਨੇ 34 ਅਤੇ ਹਰਸਿਮਰਤ ਕੌਰ ਨੇ 28 ਦੌੜਾਂ ਦੀ ਅਹਿਮ ਪਾਰੀ ਖੇਡੀ। ਇਸ ਦੌਰਾਨ 4 ਵਿਕਟਾਂ ਲੈਣ ਵਾਲੀ ਅਲੀਸ਼ਾ ਮਹਿਤਾ ਨੂੰ ਫਾਈਨਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ। ਸਮਾਪਤੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਾਲਵਾ ਮੇਲ ਨੂੰ ਜੇਤੂ ਟਰਾਫੀ ਅਤੇ 2 ਲੱਖ, ਜਦਕਿ ਪੁਆਧ ਐਕਸਪ੍ਰੈਸ ਨੂੰ 1 ਲੱਖ ਰੁਪਏ ਦਾ ਇਨਾਮ ਸੌਂਪਿਆ। ਵਿਅਕਤੀਗਤ ਇਨਾਮਾਂ ਤਹਿਤ ਕਨਿਕਾ ਆਹੂਜਾ ਨੂੰ ਸਰਵੋਤਮ ਬੱਲੇਬਾਜ਼ ਅਤੇ ਮੰਨਤ ਕਸ਼ਯਪ ਨੂੰ ਸਰਵੋਤਮ ਗੇਂਦਬਾਜ਼ ਦਾ ਖ਼ਿਤਾਬ ਦਿੱਤਾ ਗਿਆ।

Advertisement
Advertisement
×