DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਲੇਸ਼ੀਆ ਓਪਨ: ਸਿੰਧੂ ਸੈਮੀ ਫਾਈਨਲ ’ਚ ਵਾਂਗ ਤੋਂ ਹਾਰੀ

ਇਥੇ ਅੱਜ ਸੀਜ਼ਨ ਦੇ ਪਹਿਲੇ ਮਲੇਸ਼ੀਆ ਓਪਨ ਸੁਪਰ 1000 ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦਾ ਸ਼ਾਨਦਾਰ ਸਫ਼ਰ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਤੋਂ ਮਿਲੀ ਹਾਰ ਨਾਲ ਖ਼ਤਮ ਹੋ ਗਿਆ। ਦੋ ਵਾਰ ਦੀ...

  • fb
  • twitter
  • whatsapp
  • whatsapp
Advertisement

ਇਥੇ ਅੱਜ ਸੀਜ਼ਨ ਦੇ ਪਹਿਲੇ ਮਲੇਸ਼ੀਆ ਓਪਨ ਸੁਪਰ 1000 ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦਾ ਸ਼ਾਨਦਾਰ ਸਫ਼ਰ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਚੀਨ ਦੀ ਵਾਂਗ ਜ਼ੀ ਤੋਂ ਮਿਲੀ ਹਾਰ ਨਾਲ ਖ਼ਤਮ ਹੋ ਗਿਆ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਖ਼ਿਲਾਫ਼ ਦਬਾਅ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਕਈ ਗਲਤੀਆਂ ਕਰ ਕੇ 16-21, 15-21 ਨਾਲ ਮੈਚ ਹਾਰ ਗਈ। ਪਿਛਲੇ ਸਾਲ ਅਕਤੂਬਰ ਤੋਂ ਪੈਰ ਦੀ ਸੱਟ ਕਾਰਨ ਕੋਰਟ ਤੋਂ ਬਾਹਰ ਰਹਿਣ ਤੋਂ ਬਾਅਦ ਇਹ ਸਿੰਧੂ ਦਾ ਪਹਿਲਾ ਟੂਰਨਾਮੈਂਟ ਸੀ।

Advertisement
Advertisement
×