ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ’ਚ ਲੁਧਿਆਣਾ ਜੇਤੂ

ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ’ਚ ਲੁਧਿਆਣਾ ਜੇਤੂ

ਬੇਸਬਾਲ ਚੈਂਪੀਅਨ ਬਣੀ ਲੁਧਿਆਣਾ ਦੀਆਂ ਲੜਕੀਆਂ ਦੀ ਟੀਮ ਆਪਣੀ ਟਰਾਫੀ ਨਾਲ।

ਸਤਵਿੰਦਰ ਬਸਰਾ

ਲੁਧਿਆਣਾ, 25 ਨਵੰਬਰ

ਇੱਥੇ ਚੱਲ ਰਹੀ 8ਵੀਂ ਸਬ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਲੁਧਿਆਣਾ ਦੀਆਂ ਕੁੜੀਆਂ ਨੇ ਜਿੱਤ ਲਈ ਹੈ। ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ 12 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਸਥਾਨਕ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਦੇ ਅੱਜ ਆਖਰੀ ਦਿਨ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਮੋਗਾ ਨੂੰ 16-1 ਦੇ ਨਾਲ ਹਰਾ ਹਰਾਇਆ। ਜੇਤੂ ਟੀਮ ਵੱਲੋਂ ਕੁਲਵਿੰਦਰ, ਦਿਲਪ੍ਰੀਤ ਅਤੇ ਅਸ਼ਿਕਾ ਨੇ 3-3 ਅੰਕਾਂ ਦਾ ਯੋਗਦਾਨ ਪਾਇਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਸੰਗਰੂਰ ਨੇ ਫਾਜ਼ਿਲਕਾ ਨੂੰ 11-1 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਰਮਨਦੀਪ ਅਤੇ ਸੀਮਾ ਨੇ 3-3 ਅੰਕ ਬਣਾਏ। ਬੀਤੇ ਦਿਨ ਹੋਏ ਪਹਿਲੇ ਮੈਚ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 1-0, ਦੂਜੇ ਮੈਚ ਵਿੱਚ ਰੋਪੜ ਨੇ ਮੁਹਾਲੀ ਨੂੰ 2-1 ਨਾਲ, ਤੀਜੇ ਮੈਚ ਵਿੱਚ ਬਠਿੰਡਾ ਨੇ ਫਿਰੋਜ਼ਪੁਰ ਨੂੰ 10-0,  ਚੌਥੇ ਮੈਚ ਵਿੱਚ ਮੋਗਾ ਨੇ ਮਾਲੇਰਕੋਟਲਾ ਨੂੰ 12-11, ਪੰਜਵੇਂ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 2-1 ਨਾਲ, ਛੇਵੇਂ ਮੈਚ ਵਿੱਚ ਫਾਜ਼ਿਲਕਾ ਨੇ ਰੋਪੜ ਨੂੰ 2-0 ਨਾਲ, ਸੱਤਵੇਂ ਮੈਚ ਵਿੱਚ ਸੰਗਰੂਰ ਨੇ ਬਠਿੰਡਾ ਨੂੰ 2-1 ਨਾਲ, ਅੱਠਵੇਂ ਮੈਚ ਵਿੱਚ ਮੋਗਾ ਨੇ ਬਰਨਾਲਾ ਨੂੰ 13-12 ਨਾਲ ਹਰਾਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All