DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲਕਸ਼ੈ ਸੇਨ BWF World Championship ’ਚੋਂ ਬਾਹਰ

ਅਮਰੀਕਾ ਦੇ ਗੈਰੇਟ ਟੈਨ ਨੇ 21-19, 19-21, 17-21 ਨਾਲ ਹਰਾਇਆ; ਸਾਤਵਿਕ-ਚਿਰਾਗ ਦੀ ਜੋੜੀ ਪ੍ਰੀ-ਕੁਆਰਟਰ ਫਾਈਨਲ ਵਿੱਚ

  • fb
  • twitter
  • whatsapp
  • whatsapp
featured-img featured-img
ਭਾਰਤੀ ਖਿਡਾਰੀ ਆਯੂਸ਼ ਸ਼ੈੱਟੀ ਸ੍ਰੀਲੰਕਾ ਦੇ ਦੁਮਿੰਦੂ ਅਬੈਵਿਕਰਮਾ ਦਾ ਸ਼ਾਟ ਮੋੜਦਾ ਹੋਇਆ। ਫੋਟੋ: ਮੁਕੇਸ਼ ਅਗਰਵਾਲ
Advertisement

ਭਾਰਤੀ ਬੈਡਮਿੰਟਨ ਸਟਾਰ ਲਕਸ਼ੈ ਸੇਨ ਅੱਜ ਇੱਥੇ ਬੀ ਡਬਲਿਊ ਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਅਮਰੀਕਾ ਦੇ ਗੈਰੇਟ ਟੈਨ ਹੱਥੋਂ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਉਹ ਪੁਰਸ਼ ਸਿੰਗਲਜ਼ ਦੇ ਅਹਿਮ ਮੁਕਾਬਲੇ ਵਿੱਚ ਅਮਰੀਕੀ ਖਿਡਾਰੀ ਦੀ ਤੇਜ਼ ਖੇਡ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ 21-19, 19-21, 17-21 ਨਾਲ ਮੈਚ ਹਾਰ ਗਿਆ। ਪਹਿਲੀ ਗੇਮ ਜਿੱਤਣ ਮਗਰੋਂ ਲਕਸ਼ੈ ਨੇ ਆਪਣੀ ਲੈਅ ਗੁਆ ਲਈ, ਜਿਸ ਦਾ ਲਾਹਾ ਲੈਂਦਿਆਂ ਟੈਨ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਅਤੇ ਉੱਭਰਦਾ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਵੀ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ।

ਦੂਜੇ ਪਾਸੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਸਕਾਟਲੈਂਡ ਦੇ ਅਲੈਗਜ਼ੈਂਡਰ ਡਨ ਦੇ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਵਾਕਓਵਰ ਮਿਲ ਗਿਆ।

Advertisement

ਮਿਕਸਡ ਡਬਲਜ਼ ਵਿੱਚ ਭਾਰਤ ਦੀ ਤਨੀਸ਼ਾ ਕਰਾਸਟੋ ਅਤੇ ਧਰੁਵ ਕਪਿਲਾ ਦੀ ਜੋੜੀ ਨੇ ਲਿਓਂਗ ਆਇਓਕ ਚੋਂਗ ਅਤੇ ਐੱਨ ਜੀ ਵੇਂਗ ਚੀ ਨੂੰ 21-11, 21-11 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਇਸ ਤੋਂ ਇਲਾਵਾ ਮਹਿਲਾ ਸਿੰਗਲਜ਼ ਵਿੱਚ ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਉੱਨਤੀ ਹੁੱਡਾ ਕੈਨੇਡਾ ਦੀ ਮਿਸ਼ੇਲ ਲੀ ਹੱਥੋਂ 21-11, 9-21, 21-23 ਨਾਲ ਹਾਰ ਕੇ ਬਾਹਰ ਹੋ ਗਈ। ਪਹਿਲੀ ਗੇਮ ਜਿੱਤਣ ਦੇ ਬਾਵਜੂਦ ਉਹ ਆਪਣੀ ਲੀਡ ਬਰਕਰਾਰ ਨਹੀਂ ਰੱਖ ਸਕੀ। ਪੁਰਸ਼ ਡਬਲਜ਼ ਦੇ ਇੱਕ ਹੋਰ ਮੁਕਾਬਲੇ ਵਿੱਚ ਹਰੀਹਰਨ ਅਤੇ ਐੱਮ ਆਰ ਅਰਜੁਨ ਦੀ ਜੋੜੀ ਵੀ ਕੋਰਿਆਈ ਖਿਡਾਰੀਆਂ ਹੱਥੋਂ 17-21, 14-21 ਨਾਲ ਹਾਰ ਗਈ।

Advertisement

Advertisement
×