Kuldeep Yadav ਤੇ ਵੰਸ਼ਿਕਾ ਸਿੰਘ ਦੀ vintage Rolls-Royce ਕਾਰ ਵਿੱਚ ਐਂਟਰੀ
Lucknow Reception ਪਾਰਟੀ ਵਿਚ ਪੁੱਜੇ ਮੁੱਖ ਮੰਤਰੀ Yogi Adityanath ਅਤੇ Akhilesh Yadav
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿੰਨਰ ਕੁਲਦੀਪ ਯਾਦਵ ਦੀ ਅੱਜ ਲਖਨਊ ਦੇ ‘ਦਿ ਸੈਂਟਰਮ’ ਹੋਟਲ ਵਿੱਚ ਰਿਸੈਪਸ਼ਨ ਪਾਰਟੀ ਚਲ ਰਹੀ ਹੈ। ਕੁਲਦੀਪ ਆਪਣੀ ਪਤਨੀ ਵੰਸ਼ਿਕਾ ਨਾਲ 1960 ਮਾਡਲ ਦੀ ਰੋਲਸ-ਰਾਇਸ ਵਿੰਟੇਜ ਕਾਰ ਵਿੱਚ ਸਵਾਰ ਹੋ ਕੇ ਹੋਟਲ ਪਹੁੰਚੇ। ਇਹ ਖ਼ਾਸ ਕਾਰ ਦਿੱਲੀ ਤੋਂ ਮੰਗਵਾਈ ਗਈ ਸੀ। ਪਾਰਟੀ ਵਿੱਚ ਕੁਲਦੀਪ ਨੇ ਕਾਲੇ ਰੰਗ ਦਾ ਬੰਦ ਗਲੇ ਵਾਲਾ ਸੂਟ ਅਤੇ ਵੰਸ਼ਿਕਾ ਨੇ ਕਰੀਮ ਰੰਗ ਦੀ ਸਾੜੀ ਪਾਈ ਹੋਈ ਸੀ।
ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੁਲਦੀਪ ਨੇ ਮੁੱਖ ਮੰਤਰੀ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਪਾਰਟੀ ਵਿੱਚ ਸ਼ਾਮਲ ਹੋਏ। ਕੁਲਦੀਪ ਅਤੇ ਵੰਸ਼ਿਕਾ ਨੇ ਅਖਿਲੇਸ਼ ਯਾਦਵ ਦੇ ਪੈਰ ਛੂਹੇ, ਜਿਸ ਤੋਂ ਬਾਅਦ ਅਖਿਲੇਸ਼ ਨੇ ਕੁਲਦੀਪ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਇਸ ਮੌਕੇ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਵੀ ਮੌਜੂਦ ਸਨ।
ਕੁਲਦੀਪ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ, ਸਟਾਰ ਬੱਲੇਬਾਜ਼ ਸ਼ਿਖਰ ਧਵਨ ਅਤੇ ਰਵਿੰਦਰ ਜਡੇਜਾ ਆਪਣੀ ਪਤਨੀ ਸਣੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਨੇ 14 ਮਾਰਚ ਨੂੰ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਸਿੰਘ ਨਾਲ ਉੱਤਰਾਖੰਡ ਦੇ ਮਸੂਰੀ ਵਿੱਚ ਵਿਆਹ ਕਰਵਾਇਆ ਸੀ, ਜਿੱਥੇ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।
ਰਿਸੈਪਸ਼ਨ ਵਿੱਚ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਤੋਂ ਇਲਾਵਾ ਸਪਿੰਨਰ ਯੁਜਵੇਂਦਰ ਚਾਹਲ (ਕੁਲਦੀਪ ਦੇ ਖ਼ਾਸ ਦੋਸਤ) ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਵੀ ਪਹੁੰਚਣ ਦੀ ਚਰਚਾ ਹੈ।
ਲਖਨਊ ਵਿੱਚ ਪਾਰਟੀ ਹੋਣ ਕਾਰਨ ਮਹਿਮਾਨਾਂ ਲਈ ਖ਼ਾਸ ਲਖਨਵੀ ਅਵਧੀ ਖਾਣਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਬਾਬ ਅਤੇ ਬਿਰਆਨੀ ਸ਼ਾਮਲ ਹਨ।
ਸੀਐਮ ਯੋਗੀ ਅਤੇ ਹੋਰ ਵੀਆਈਪੀ ਮਹਿਮਾਨਾਂ ਦੀ ਆਮਦ ਕਾਰਨ ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਦੇ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਵੰਸ਼ਿਕਾ ਸਿੰਘ ਬਾਰੇ ਜਾਣਕਾਰੀ
ਕੁਲਦੀਪ ਦੀ ਪਤਨੀ ਵੰਸ਼ਿਕਾ ਸਿੰਘ ਕਾਨਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਕੁਲਦੀਪ ਦੀ ਬਚਪਨ ਦੀ ਦੋਸਤ ਹੈ। ਉਹ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਅੱਜ ਰਿਸੈਪਸ਼ਨ ਵਿੱਚ ਉਸ ਦੇ ਰਾਇਲ ਲੁੱਕ ਦੀ ਸੋਸ਼ਲ ਮੀਡੀਆ ’ਤੇ ਕਾਫੀ ਤਾਰੀਫ਼ ਹੋ ਰਹੀ ਹੈ।
ਕੁਲਦੀਪ ਯਾਦਵ ਜਲਦੀ ਹੀ ਆਈਪੀਐਲ (IPL) ਲਈ ਆਪਣੀ ਟੀਮ ਨਾਲ ਜੁੜ ਸਕਦੇ ਹਨ, ਇਸ ਲਈ ਇਹ ਰਿਸੈਪਸ਼ਨ ਉਨ੍ਹਾਂ ਦੇ ਖੇਡ ਵਿੱਚ ਰੁੱਝਣ ਤੋਂ ਪਹਿਲਾਂ ਇੱਕ ਵੱਡਾ ਜਸ਼ਨ ਹੈ।

