ਕੋਲਕਾਤਾ ਟੈਸਟ: ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ; ਦੁਪਹਿਰ ਦੇ ਖਾਣੇ ਤੱਕ ਦੱਖਣੀ ਅਫ਼ਰੀਕਾ 105/3
ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦਿਆਂ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਸ਼ੁਰੂਆਤੀ ਟੈਸਟ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੱਕ ਦੱਖਣੀ ਅਫਰੀਕਾ ਨੂੰ 27 ਓਵਰਾਂ ਵਿੱਚ 3 ਵਿਕਟਾਂ 'ਤੇ 105 ਦੌੜਾਂ 'ਤੇ ਰੋਕ ਕੇ ਪਹਿਲੇ ਸੈਸ਼ਨ ਵਿੱਚ ਦਬਦਬਾ ਬਣਾਇਆ।
ਦੱਖਣੀ ਅਫਰੀਕਾ ਨੇ ਪਹਿਲੇ 50 ਮਿੰਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਬਣਾ ਲਈਆਂ ਸਨ। ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਮੈਚ ਦਾ ਰੁਖ ਬਦਲ ਦਿੱਤਾ ਅਤੇ ਉਸ ਨੇ ਲਗਾਤਾਰ ਓਵਰਾਂ ਦੌਰਾਨਪੰਜ ਗੇਂਦਾਂ ’ਚ ਦੋ ਵਿਕਟਾਂ ਹਾਸਲ ਕੀਤੀਆਂ।
ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਨੇ ਭਾਰਤ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਇਸ ਮੈਚ ਨਾਲ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ।
ਟੀਮ ਕੋਲ ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੇ ਰੂਪ ਵਿੱਚ ਚਾਰ ਸਪਿੰਨ ਗੇਂਦਬਾਜ਼ੀ ਬਦਲ ਹਨ, ਜਦੋਂ ਕਿ ਖੱਬੇ ਹੱਥ ਦੇ ਬੱਲੇਬਾਜ਼ ਸਾਈ ਸੁਦਰਸ਼ਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਦੱਖਣੀ ਅਫਰੀਕਾ ਨੇ ਜ਼ਖਮੀ ਕਾਗਿਸੋ ਰਬਾਡਾ ਦੀ ਥਾਂ ਕੋਰਬਿਨ ਬੋਸ਼ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ।
