Khedan Watan Punjab Diyan: ਪਾਵਰਲਿਫਟਿੰਗ ਦੇ ਅੰਡਰ-17 ਵਰਗ ’ਚ ਆਕਾਸ਼ਦੀਪ ਅੱਵਲ
ਇੱਥੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਕਰਵਾਏ ਗਏ ਪਾਵਰਲਿਫਟਿੰਗ ਅਤੇ ਕੁਸ਼ਤੀ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਅਨੁਸਾਰ ਪਾਵਰਲਿਫਟਿੰਗ ਦੇ ਅੰਡਰ-17 (74 ਕਿਲੋ) ਵਰਗ ਵਿੱਚ...
ਇੱਥੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਕਰਵਾਏ ਗਏ ਪਾਵਰਲਿਫਟਿੰਗ ਅਤੇ ਕੁਸ਼ਤੀ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਅਨੁਸਾਰ ਪਾਵਰਲਿਫਟਿੰਗ ਦੇ ਅੰਡਰ-17 (74 ਕਿਲੋ) ਵਰਗ ਵਿੱਚ ਆਕਾਸ਼ਦੀਪ ਸਿੰਘ ਨੇ ਪਹਿਲਾ, ਗੁਰਦਾਸਪੁਰ ਦੇ ਪ੍ਰਭਜੋਤ ਸਿੰਘ ਨੇ ਦੂਜਾ ਅਤੇ ਤਰਨਮਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਵਿੱਚ ਹੁਸ਼ਿਆਰਪੁਰ ਦੇ ਗੁਰਜੀਤ ਸਿੰਘ, ਮੋਗਾ ਦੇ ਨਵਦੀਪ ਸਿੰਘ ਅਤੇ ਪਰਿਆਂਸ਼ੂ ਸੈਣੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ।
31 ਤੋਂ 40 ਸਾਲ ਉਮਰ ਵਰਗ (83 ਕਿਲੋ) ਵਿੱਚ ਪਟਿਆਲਾ ਦੇ ਜਗੇਸ਼ ਚੰਦਰ, ਮੋਗਾ ਦੇ ਜਗਜੀਤ ਸਿੰਘ ਅਤੇ ਮਾਨਸਾ ਦੇ ਗੁਰਜੀਤ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਮੱਲੇ। 105 ਕਿਲੋ ਵਰਗ ਵਿੱਚ ਲੁਧਿਆਣਾ ਦਾ ਗੁਰਵਿੰਦਰ ਸਿੰਘ ਅੱਵਲ ਰਿਹਾ, ਜਦਕਿ ਪਟਿਆਲਾ ਦੇ ਸੰਦੀਪ ਕੁਮਾਰ ਅਤੇ ਰਾਹੁਲ ਬਾਜਪਾਈ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀ ਦੇ ਅੰਡਰ-17 ਲੜਕਿਆਂ ਦੇ 45 ਕਿਲੋ ਵਰਗ ਵਿੱਚ ਮਲਹਾਰ, ਅਭਿਸ਼ੇਕ ਤੇ ਜਸ਼ਨਪ੍ਰੀਤ, ਜਦਕਿ 48 ਕਿਲੋ ਵਿੱਚ ਅੰਮ੍ਰਿਤਪਾਲ ਸਿੰਘ, ਪਵਨ ਤੇ ਅਰਮਾਨ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। 51 ਕਿਲੋ ਵਿੱਚ ਜਸ਼ਨ ਕੁਮਾਰ, ਜੈ ਰਾਲ ਤੇ ਮਨਪ੍ਰੀਤ ਸੋਮਨ ਅਤੇ 60 ਕਿਲੋ ਵਿੱਚ ਹਰਨੂਰ ਸਿੰਘ, ਹਨੀ ਸਿੰਘ ਤੇ ਅਵੀਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। 71 ਕਿਲੋ ਵਿੱਚ ਜਗਦੇਵ ਸਿੰਘ, ਤੇਜ ਬਹਾਦਰ ਤੇ ਸੰਦੀਪ ਸਿੰਘ ਨੇ ਕ੍ਰਮਵਾਰ ਮੋਹਰੀ ਸਥਾਨ ਮੱਲੇ। 80 ਕਿਲੋ ’ਚ ਅਰਮਾਨ ਸਿੰਘ, ਅਮਰਵੀਰ ਸਿੰਘ ਤੇ ਗੁਰਨੂਰ ਸਿੰਘ; 92 ਕਿਲੋ ਵਿੱਚ ਸਮੀਰ ਖ਼ਾਨ, ਰਮਨਪ੍ਰੀਤ ਸਿੰਘ ਤੇ ਰਣਵੀਰ ਸਿੰਘ ਅਤੇ 110 ਕਿਲੋ ਵਿੱਚ ਕੁੰਵਰਪ੍ਰੀਤ ਸਿੰਘ, ਦੀਪਇੰਦਰ ਸਿੰਘ ਤੇ ਨਵਜੋਤ ਸਿੰਘ ਧਾਲੀਵਾਲ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ।

