ਖੰਨਾ: ਬਰਮਾਲੀਪੁਰ ’ਚ ਦੋ ਰੋਜ਼ਾ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਸਮਾਪਤ

ਖੰਨਾ: ਬਰਮਾਲੀਪੁਰ ’ਚ ਦੋ ਰੋਜ਼ਾ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਸਮਾਪਤ

ਜੋਗਿੰਦਰ ਸਿੰਘ ਓਬਰਾਏ

ਦੋਰਾਹਾ, 12 ਅਕਤੂਬਰ

ਇਥੋਂ ਦੇ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਬਾਬਾ ਕਾਲਾ ਮਹਿਰ ਸਾਹਿਬ ਕੁਸ਼ਤੀ ਕਲੱਬ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐੱਸਪੀ ਮੁਕੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਦੋ ਰੋਜ਼ਾ ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ 23 ਜ਼ਿਲ੍ਹਿਆਂ ਤੋਂ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਇਸ ਮੌਕੇ 72 ਕਿਲੋ ਭਾਰ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਕੁਲਵਿੰਦਰ ਕੌਰ ਫਰੀਦਕੋਟ ਨੇ ਪਹਿਲਾ ਅਤੇ ਨਵਜੋਤ ਕੌਰ ਮੋਗਾ ਨੇ ਦੂਜਾ, 76 ਕਿਲੋ ਵਿਚ ਗੁਰਸ਼ਰਨਪ੍ਰੀਤ ਕੌਰ ਨੇ ਪਹਿਲਾ, ਪੂਜਾ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲੜਕੀਆਂ ਦੇ 50,53,55,57,59,65 ਕਿਲੋ ਭਾਰ ਮੁਕਾਬਲੇ ਵੀ ਕਰਵਾਏ ਗਏ। ਲੜਕਿਆਂ ਦੇ 86 ਕਿਲੋ ਭਾਰ ਵਰਗ ਮੁਕਾਬਲੇ ਵਿਚ ਸੰਦੀਪ ਸਿੰਘ ਮਾਨਸਾ ਨੇ ਪਹਿਲਾ, ਸੋਨੂੰ ਕੁਮਾਰ ਫਿਰੋਜ਼ਪੁਰ ਨੇ ਦੂਜਾ, 97 ਕਿਲੋ ਵਿਚ ਸਾਹਿਲ ਮੋਗਾ ਨੇ ਪਹਿਲਾ, ਕਿਰਨਦੀਪ ਜਲੰਧਰ ਨੇ ਦੂਜਾ, 125 ਕਿਲੋ ਵਿਚ ਪ੍ਰਿਤਪਾਲ ਸਿੰਘ ਕਪੂਰਥਲਾ ਨੇ ਗੁਰਬਾਜ ਸਿੰਘ ਤਰਨਾਤਾਰਨ ਨੂੰ ਹਰਾਇਆ। ਲੜਕਿਆਂ ਦੇ 57,61,65,74,79,92 ਕਿਲੋ ਭਾਰ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਨਗਦ ਰਾਸ਼ੀ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਦਰਸ਼ਨ ਸਿੰਘ, ਸਾਬਕਾ ਡੀਜੀਪੀ ਐੱਮਐੱਸ.ਭੁੱਲਰ, ਕਰਤਾਰ ਸਿੰਘ, ਐੱਸਪੀ ਜਗਜੀਤ ਸਿੰਘ ਸਰੋਏ, ਬੰਤ ਸਿੰਘ ਦੋਬੁਰਜੀ, ਮਲਕੀਤ ਸਿੰਘ ਗੋਗਾ, ਕਰਮ ਸਿੰਘ ਪੱਲਾ, ਬੇਅੰਤ ਸਿੰਘ ਜੱਸੀ, ਗੁਰਵਿੰਦਰ ਸਿੰਘ, ਵਿਕਾਸ ਮਹਿਤਾ, ਹਰਵੀਰ ਸਿੰਘ, ਗੁਰਵੀਰ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਰਮਲਜੀਤ ਸਿੰਘ ਗਰਚਾ ਹਾਜ਼ਰ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All