ਕਰਨਾਟਕ ਦੇ ਪਾਰਪਸਪਾ ਨੇ ਜਿੱਤੀ ਕਰਾਸ ਕੰਟਰੀ ਦੌੜ

ਕਰਨਾਟਕ ਦੇ ਪਾਰਪਸਪਾ ਨੇ ਜਿੱਤੀ ਕਰਾਸ ਕੰਟਰੀ ਦੌੜ

ਜੇਤੂਆਂ ਨੂੰ ਇਨਾਮ ਵੰਡਦੇ ਹੋਏ ਪ੍ਰਬੰਧਕ।-ਫੋਟੋ: ਰੂਬਲ

ਡੇਰਾਬੱਸੀ: ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਇਥੋਂ ਦੇ ਏਟੀਐਸ ਮੀਡੋਜ਼ ਵਿਚ ਨੈਸ਼ਨਲ ਕਰਾਸ ਕੰਟਰੀ ਚੈਂਪੀਅਨਸ਼ਿਪ ਕਰਵਾਈ ਗਈ। ਕਰਨਾਟਕਾ ਦੇ ਪਾਰਪਸਪਾ ਮਦੇਵਪਾ ਨੇ 10 ਕਿਲੋਮੀਟਰ ਪੁਰਸ਼ਾਂ ਦੀ ਦੌੜ 31.13.21 ਸਮੇਂ ਵਿਚ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਮੱਧ ਪ੍ਰਦੇਸ਼ ਦੇ ਵਿਕਰਮ ਭਾਰਤ ਸਿੰਘ ਨੇ ਦੂਜਾ ਤੇ ਮਹਾਰਾਸ਼ਟਰ ਦੇ ਆਦੇਸ਼ ਯਾਦਵ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਮਹਿਲਾ ਵਰਗ ਵਿੱਚ ਹਰਿਆਣਾ ਦੀ ਸੋਨਿਕਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ। -ਨਿੱਜੀ ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All