DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੂਨੀਅਰ ਪੁਰਸ਼ ਹਾਕੀ ਅਕੈਡਮੀ ਚੈਂਪੀਅਨਸ਼ਿਪ ਅੱਜ ਤੋਂ

ਨਾਮਧਾਰੀ ਸਪੋਰਟਸ ਅਕੈਡਮੀ ਤੇ ਅੈੱਸ ਜੀ ਪੀ ਸੀ ਸਣੇ 14 ਟੀਮਾਂ ਹਿੱਸਾ ਲੈਣਗੀਆਂ

  • fb
  • twitter
  • whatsapp
  • whatsapp
featured-img featured-img
ਦਲੀਪ ਟਿਰਕੀ
Advertisement

ਤੀਜੀ ਹਾਕੀ ਇੰਡੀਆ ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ 2025 (ਜ਼ੋਨ ਏ ਤੇ ਬੀ) ਸੋਮਵਾਰ ਨੂੰ ਗੁਜਰਾਤ ਦੇ ਸੂਰਤ ਸਥਿਤ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ਵਿੱਚ ਸ਼ੁਰੂ ਹੋਵੇਗੀ। 23 ਤੋਂ 30 ਦਸੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੀਆਂ ਮੁੱਖ ਹਾਕੀ ਅਕੈਡਮੀਆਂ ਦੇ ਉੱਭਰਦੇ ਖਿਡਾਰੀ ਹਿੱਸਾ ਲੈਣਗੇ। ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਅਤੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਮੈਚਾਂ ਦਾ ਤਜਰਬਾ ਦੇਣ ਅਤੇ ਜ਼ਮੀਨੀ ਪੱਧਰ ’ਤੇ ਹਾਕੀ ਨੂੰ ਮਜ਼ਬੂਤ ਕਰਨ ਲਈ ਅਹਿਮ ਹੈ। ਟੂਰਨਾਮੈਂਟ ਵਿੱਚ ਕੁੱਲ 14 ਟੀਮਾਂ ਨੂੰ ਚਾਰ ਪੂਲ ਵਿੱਚ ਵੰਡਿਆ ਗਿਆ ਹੈ। ਪੂਲ ‘ਏ’ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ, ਚੀਮਾ ਹਾਕੀ ਅਕੈਡਮੀ ਅਤੇ ਆਰਮੀ ਬੁਆਏਜ਼ ਸਪੋਰਟਸ ਕੰਪਨੀ ਸ਼ਾਮਲ ਹਨ। ਪੂਲ ‘ਬੀ’ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ, ਰਿਤੂ ਰਾਣੀ ਹਾਕੀ ਅਕੈਡਮੀ ਅਤੇ ਜਾਇੰਟਸ ਸਪੋਰਟਸ ਅਕੈਡਮੀ ਜ਼ੋਰ ਅਜ਼ਮਾਈ ਕਰਨਗੀਆਂ। ਪੂਲ ‘ਸੀ’ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਹਾਕੀ ਅਕੈਡਮੀ, ਅਸ਼ਵਨੀ ਸਪੋਰਟਸ ਅਕੈਡਮੀ, ਹਾਕੀ ਫੈਮਿਲੀ ਬਡਖਾਲਸਾ ਐੱਨ ਸੀ ਆਰ ਅਤੇ ਗੁਜਰਾਤ ਦੀ ਸਪੋਰਟਸ ਅਥਾਰਟੀ ਸ਼ਾਮਲ ਹੈ। ਇਸੇ ਤਰ੍ਹਾਂ ਪੂਲ ‘ਡੀ’ ਵਿੱਚ ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ, ਭਾਈ ਬਹਿਲੋ ਹਾਕੀ ਅਕੈਡਮੀ ਭਗਤਾ, ਰਾਜਾ ਕਰਨ ਹਾਕੀ ਅਕੈਡਮੀ ਅਤੇ ਪ੍ਰੀਤਮ ਸਿਵਾਚ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ ਦੀਆਂ ਟੀਮਾਂ ਭਿੜਨਗੀਆਂ।

Advertisement
Advertisement
×