ਜੂਨੀਅਰ ਹਾਕੀ: ਭਾਰਤ ਤੇ ਸਵਿਟਜ਼ਰਲੈਂਡ ਵਿਚਾਲੇ ਮੁਕਾਬਲਾ ਅੱਜ
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਐੱਫ ਆਈ ਐੱਚ ਜੂਨੀਅਰ ਪੁਰਸ਼ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਸਵਿਟਜ਼ਰਲੈਂਡ ਖਿਲਾਫ਼ ਮੈਦਾਨ ’ਚ ਉਤਰੇਗੀ। ਨਾਕਆਊਟ ਗੇੜ ਤੋਂ ਪਹਿਲਾਂ ਇਹ ਗਰੁੱਪ ਲੀਗ ਦਾ ਆਖਰੀ ਮੁਕਾਬਲਾ ਹੈ, ਜਿਸ ਵਿੱਚ ਭਾਰਤ ਆਪਣੀ...
Advertisement
ਸ਼ਾਨਦਾਰ ਲੈਅ ਵਿੱਚ ਚੱਲ ਰਹੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਐੱਫ ਆਈ ਐੱਚ ਜੂਨੀਅਰ ਪੁਰਸ਼ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਸਵਿਟਜ਼ਰਲੈਂਡ ਖਿਲਾਫ਼ ਮੈਦਾਨ ’ਚ ਉਤਰੇਗੀ। ਨਾਕਆਊਟ ਗੇੜ ਤੋਂ ਪਹਿਲਾਂ ਇਹ ਗਰੁੱਪ ਲੀਗ ਦਾ ਆਖਰੀ ਮੁਕਾਬਲਾ ਹੈ, ਜਿਸ ਵਿੱਚ ਭਾਰਤ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਅਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਪੂਲ ‘ਬੀ’ ਵਿੱਚ ਭਾਰਤ ਅਤੇ ਸਵਿਟਜ਼ਰਲੈਂਡ ਦੋਵੇਂ ਟੀਮਾਂ ਦੋ-ਦੋ ਮੈਚ ਜਿੱਤ ਚੁੱਕੀਆਂ ਹਨ ਪਰ ਬਿਹਤਰ ਗੋਲ ਅੰਤਰ ਕਰ ਕੇ ਭਾਰਤੀ ਟੀਮ ਸਿਖਰ ’ਤੇ ਹੈ। ਪਹਿਲੇ ਮੈਚਾਂ ਦੌਰਾਨ ਭਾਰਤ ਨੇ ਚਿਲੀ ਨੂੰ 7-0 ਅਤੇ ਓਮਾਨ ਨੂੰ 17-0 ਦੇ ਵੱਡੇ ਫਰਕ ਨਾਲ ਹਰਾਇਆ ਸੀ। ਦੂਜੇ ਪਾਸੇ, ਸਵਿਟਜ਼ਰਲੈਂਡ ਨੇ ਓਮਾਨ ਨੂੰ 4-0 ਅਤੇ ਚਿਲੀ ਨੂੰ 3-2 ਨਾਲ ਮਾਤ ਦਿੱਤੀ ਸੀ। ਟੀਮ ਲਈ ਪੈਨਲਟੀ ਕਾਰਨਰ ’ਤੇ ਸਿੱਧੇ ਗੋਲ ਨਾ ਕਰ ਸਕਣਾ ਵੀ ਚਿੰਤਾ ਦਾ ਵਿਸ਼ਾ ਹੈ।
Advertisement
Advertisement
×

