DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Junior Hockey Asia Cup: ਇੰਡੋਨੇਸ਼ੀਆ ਨੂੰ ਹਰਾ ਕੇ ਭਾਰਤ ਦੀ ਜੇਤੂ ਸ਼ੁਰੂਆਤ

14-0 ਦੇ ਵੱਡੇ ਫ਼ਰਕ ਨਾਲ ਦਿੱਤੀ ਮਾਤ; ਪ੍ਰਭਦੀਪ 5 ਗੋਲ ਕਰ ਕੇ ‘ਪਲੇਅਰ ਆਫ ਦਿ ਮੈਚ’ ਬਣਿਆ; ਕਪਤਾਨ ਅਨਮੋਲ ਨੇ 4 ਅਤੇ ਅਜੀਤ ਯਾਦਵ ਨੇ 3 ਗੋਲ ਕੀਤੇ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੀਆਂ ਹੋਈਆਂ ਦੋਵਾਂ ਟੀਮਾਂ ਦੀਆਂ ਖਿਡਾਰਨਾਂ।
Advertisement

ਪੰਜ ਵਾਰ ਦੀ ਚੈਂਪੀਅਨ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ ਦੇ ਪੂਲ ਏ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਇੰਡੋਨੇਸ਼ੀਆ ਨੂੰ 14-0 ਨਾਲ ਹਰਾ ਕੇ ਆਪਣੀ ਖ਼ਿਤਾਬ ਬਚਾਉਣ ਦੀ ਮੁਹਿੰਮ ਦਾ ਆਗ਼ਾਜ਼ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਪ੍ਰਭਦੀਪ ਸਿੰਘ, ਕਪਤਾਨ ਅਨਮੋਲ ਏਕਾ ਅਤੇ ਅਜੀਤ ਯਾਦਵ ਦੀ ਤਿੱਕੜੀ ਨੇ ਮਿਲ ਕੇ 12 ਗੋਲ ਦਾਗ਼ੇ। ਪ੍ਰਭਦੀਪ ਸਿੰਘ ਨੇ ਸਭ ਤੋਂ ਵੱਧ 5 ਗੋਲ ਕੀਤੇ, ਜਿਸ ਲਈ ਉਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਕਪਤਾਨ ਅਨਮੋਲ ਨੇ 4 ਗੋਲ ਕਰ ਕੇ ਅਹਿਮ ਭੂਮਿਕਾ ਨਿਭਾਈ ਅਤੇ ਅਜੀਤ ਯਾਦਵ ਨੇ ਵੀ ਹੈਟ੍ਰਿਕ (3 ਗੋਲ) ਲਾਈ। ਬਾਕੀ ਦੋ ਗੋਲ ਹਰਪਾਲ ਅਤੇ ਆਸ਼ੂ ਮੌਰੀਆ ਨੇ ਕੀਤੇ।

ਪਹਿਲੇ ਕੁਆਰਟਰ ਵਿੱਚ ਪ੍ਰਭਦੀਪ ਅਤੇ ਹਰਪਾਲ ਨੇ ਗੋਲ ਕਰ ਕੇ ਟੀਮ ਨੂੰ 2-0 ਦੀ ਲੀਡ ਦਿਵਾਈ। ਦੂਜੇ ਕੁਆਰਟਰ ਵਿੱਚ ਅਨਮੋਲ ਨੇ ਪੈਨਲਟੀ ਸਟਰੋਕ ਰਾਹੀਂ ਅਤੇ ਅਜੀਤ ਯਾਦਵ ਨੇ ਮੈਦਾਨੀ ਗੋਲ ਕੀਤੇ। ਪ੍ਰਭਦੀਪ ਨੇ ਦੋ ਹੋਰ ਗੋਲ ਕਰ ਕੇ ਅੱਧੇ ਸਮੇਂ ਤੱਕ ਸਕੋਰ 6-0 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਅਨਮੋਲ ਨੇ ਦੋ ਪੈਨਲਟੀ ਕਾਰਨਰ ਗੋਲ ਵਿੱਚ ਬਦਲੇ ਅਤੇ ਪ੍ਰਭਦੀਪ ਨੇ ਆਪਣਾ ਚੌਥਾ ਗੋਲ ਕਰ ਕੇ ਸਕੋਰ 9-0 ਕਰ ਦਿੱਤਾ।

Advertisement

ਆਖ਼ਰੀ ਕੁਆਰਟਰ ਵਿੱਚ ਭਾਰਤ ਨੇ 5 ਹੋਰ ਗੋਲ ਦਾਗ਼ ਦਿੱਤੇ। ਅਨਮੋਲ ਨੇ ਆਪਣਾ ਚੌਥਾ ਅਤੇ ਪ੍ਰਭਦੀਪ ਨੇ ਪੰਜਵਾਂ ਗੋਲ ਕੀਤਾ। ਇਸ ਮਗਰੋਂ ਅਜੀਤ ਯਾਦਵ ਨੇ 53ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਆਸ਼ੂ ਮੌਰੀਆ ਨੇ ਪੈਨਲਟੀ ਕਾਰਨਰ ਰਾਹੀਂ ਟੀਮ ਦਾ 14ਵਾਂ ਗੋਲ ਕਰ ਕੇ ਜਿੱਤ ’ਤੇ ਮੋਹਰ ਲਾ ਦਿੱਤੀ।

Advertisement

ਭਾਰਤੀ ਮਹਿਲਾ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

ਮੋਕੀ: ਜੂਨੀਅਰ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਆਪਣਾ ਖ਼ਿਤਾਬ ਬਚਾਉਣ ਉਤਰੀ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ। ਪਿਛਲੇ ਦੋ ਐਡੀਸ਼ਨਾਂ ਦੀ ਜੇਤੂ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਮੈਚ ਦੇ 8ਵੇਂ ਮਿੰਟ ਵਿੱਚ ਸਾਨਿਕਾ ਚੰਦਰਕਾਂਤ ਨੇ ਪਹਿਲਾ ਗੋਲ ਕੀਤਾ। ਇਸ ਮਗਰੋਂ ਦੂਜੇ ਕੁਆਰਟਰ ਦੇ ਆਖ਼ਰੀ ਪਲਾਂ (30ਵੇਂ ਮਿੰਟ) ਵਿੱਚ ਪੂਰਨਿਮਾ ਯਾਦਵ ਨੇ ਪੈਨਲਟੀ ਕਾਰਨਰ ਰਾਹੀਂ ਟੀਮ ਦੀ ਲੀਡ 2-0 ਕਰ ਦਿੱਤੀ। ਤੀਜੇ ਕੁਆਰਟਰ ਵਿੱਚ ਪੂਜਾ ਸਾਹੂ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਅਤੇ 51ਵੇਂ ਮਿੰਟ ਵਿੱਚ ਮਧੂ ਸਿਦਾਰ ਨੇ ਸਕੋਰ 4-0 ਕਰ ਦਿੱਤਾ। ਦੱਖਣੀ ਕੋਰੀਆ ਵੱਲੋਂ ਇੱਕੋ-ਇੱਕ ਗੋਲ 57ਵੇਂ ਮਿੰਟ ਵਿੱਚ ਗਾਬਿਨ ਨੇ ਕੀਤਾ। -ਪੀਟੀਆਈ

Advertisement
×