DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Junior Hockey Asia Cup: ਭਾਰਤ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਫਾਈਨਲ ’ਚ

ਸੈਮੀ ਫਾਈਨਲ ’ਚ ਮਲੇਸ਼ੀਆ ਨੂੰ 3-1 ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ ਭਾਰਤ ਅਤੇ ਮਲੇਸ਼ੀਆ ਦੇ ਖਿਡਾਰੀ।
Advertisement

ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਏ ਐੱਚ ਐੱਫ ਪੁਰਸ਼ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੁਕਾਬਲੇ ਵਿੱਚ ਕਪਤਾਨ ਅਨਮੋਲ ਏਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਦਾਗ਼ੇ, ਜਿਸ ਨਾਲ ਟੂਰਨਾਮੈਂਟ ਵਿੱਚ ਉਸ ਦੇ ਗੋਲਾਂ ਦੀ ਗਿਣਤੀ 16 ਹੋ ਗਈ ਹੈ। ਸੁਖਵਿੰਦਰ ਨੇ 51ਵੇਂ ਮਿੰਟ ਵਿੱਚ ਟੀਮ ਲਈ ਤੀਜਾ ਗੋਲ ਕਰ ਕੇ ਜਿੱਤ ਪੱਕੀ ਕੀਤੀ। ਇਸ ਦੌਰਾਨ ਗੋਲਕੀਪਰ ਵਿਵੇਕ ਲਾਕੜਾ ਨੇ ਵੀ ਬਿਹਤਰੀਨ ਖੇਡ ਦਿਖਾਈ ਅਤੇ ਮਲੇਸ਼ੀਆ ਦਾ ਅਹਿਮ ਪੈਨਲਟੀ ਸਟਰੋਕ ਰੋਕਿਆ।

ਦੂਜੇ ਪਾਸੇ, ਮੈਚ ਦੇ ਆਖ਼ਰੀ 24 ਸੈਕਿੰਡਾਂ ਵਿੱਚ ਮਲੇਸ਼ੀਆ ਦੇ ਐੱਮ ਰਾਹੁਲ ਨੇ ਗੋਲ ਕੀਤਾ, ਪਰ ਉਦੋਂ ਤੱਕ ਮੈਚ ਭਾਰਤ ਦੀ ਪਕੜ ਵਿੱਚ ਆ ਚੁੱਕਾ ਸੀ। ਹੁਣ ਭਾਰਤ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੇ ਜੇਤੂ ਨਾਲ ਹੋਵੇਗਾ।

Advertisement

Advertisement
Advertisement
×