DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Junior Asia Cup: ਚਾਰ ਪੰਜਾਬੀ ਖਿਡਾਰੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੁਣੇ ਗਏ

ਸੂਬੇ ਦੀ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਬਣਾਈ ਥਾਂ 

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਗਾਮੀ ਜੂਨੀਅਰ ਏਸ਼ੀਆ ਕੱਪ ਲਈ ਪੰਜਾਬ ਦੇ ਚਾਰ ਹਾਕੀ ਖਿਡਾਰੀਆਂ ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਵਿੱਚ ਚੁਣਿਆ ਗਿਆ ਹੈ, ਜਦੋਂ ਕਿ ਸੂਬੇ ਦੀ ਇੱਕ ਖਿਡਾਰਨ ਨੇ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਜਗ੍ਹਾ ਬਣਾਈ ਹੈ।

ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਲਈ ਜੂਨੀਅਰ ਏਸ਼ੀਆ ਕੱਪ ਚੀਨ ਵਿੱਚ 30 ਅਗਸਤ ਤੋਂ 13 ਸਤੰਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ।

Advertisement

ਖਿਡਾਰੀਆਂ ਦੀ ਇਸ ਚੋਣ ਬਾਰੇ ਜਾਣਕਾਰੀ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀ ਏ ਪੀ ਜਲੰਧਰ) ਅਤੇ ਗੁਰਸੇਵਕ ਸਿੰਘ (ਰਾਉਂਡ ਗਲਾਸ ਅਕੈਡਮੀ) ਨੂੰ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਲਈ ਚੁਣਿਆ ਗਿਆ ਹੈ।

Advertisement

ਉੱਥੇ ਹੀ ਬਠਿੰਡਾ ਦੀ ਸੁਖਵੀਰ ਕੌਰ ਨੂੰ ਵੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਚੁਣਿਆ ਗਿਆ ਹੈ।

ਕੋਹਲੀ ਅਤੇ ਪਵਾਰ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਗਾਮੀ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਜੂਨੀਅਰ ਟੀਮਾਂ ਦੀ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਖਿਡਾਰੀ ਇਸ ਖੇਡ ਵਿੱਚ ਕੀਮਤੀ ਯੋਗਦਾਨ ਪਾਉਣਗੇ ਅਤੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕਰਨਗੇ।

Advertisement
×