DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jugraj Singh ਨੇ Harmanpreet Singh ਨੂੰ ਦੱਸਿਆ Team India ਦਾ Trump Card

ਸਾਬਕਾ ਹਾਕੀ ਖਿਡਾਰੀ ਨੇ ਭਾਰਤੀ ਕਪਤਾਨ ’ਚ ਆਪਣੀ ਝਲਕ ਦਿਸਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
Advertisement

ਭਾਰਤ ਦੇ ਉੱਘੇ ਸਾਬਕਾ ਡਰੈਗ ਫਲਿੱਕਰ ਜੁਗਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਵਿੱਚ ਆਪਣਾ ਅਕਸ ਦਿਖਾਈ ਦਿੰਦਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਇਸ ਹਫ਼ਤੇ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਕੱਪ ’ਚ ਟੀਮ ਦਾ ‘ਤੁਰਪ ਦਾ ਪੱਤਾ’ ਸਾਬਤ ਹੋਵੇਗਾ। ਹਾਕੀ ਖਿਡਾਰੀ ਜੁਗਰਾਜ ਸਿੰਘ ਦਾ 2003 ’ਚ ਐਕਸੀਡੈਂਟ ਮਗਰੋਂ ਕਰੀਅਰ ਖ਼ਤਮ ਹੋ ਗਿਆ ਸੀ। ਜੁਗਰਾਜ ਸਿੰਘ ਨੇ ਆਖਿਆ, ‘‘ਮੌਜੂਦਾ ਸਮੇਂ ਵਿਸ਼ਵ ਹਾਕੀ ’ਚ ਤਿੰਨ ਡਰੈਗ ਫਲਿੱਕਰਾਂ ਵਿੱਚੋਂ ਇੱਕ ਹਰਮਨਪ੍ਰੀਤ ਹੈ। ਉਹ ਟੋਕੀਓ ਓਲੰਪਿਕ ਦੇ ਸਮੇਂ ਹੀ ਵਧੀਆ ਖੇਡ ਰਿਹਾ ਹੈ। ਟੀਮ ਦੀ ਲੋੜ ਵੇਲੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੀ ‘ਟਰੰਪ ਕਾਰਡ’ ਹੁੰਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਹਰਮਨਪ੍ਰੀਤ ਹੋਵੇਗਾ। ਉਸ ਦੀ ਫਿਟਨੈੱਸ ਵਧੀਆ ਹੈ।’’ ਹਰਮਨਪ੍ਰੀਤ ਵਾਂਗ ਹੀ ਸੁਰਜੀਤ ਹਾਕੀ ਅਕੈਡਮੀ ਵਿਚੋਂ ਨਿਕਲੇ ਜੁਗਰਾਜ ਨੇ ਕਿਹਾ, ‘‘ਉਸ (ਹਰਮਨਪ੍ਰੀਤ) ਦੀ ਸ਼ੈਲੀ ਬਿਲਕੁਲ ਮੇਰੇ ਵਰਗੀ ਹੈ। ਉਸ ਦੇ ਖੇਡਣ ਦਾ ਤਰੀਕਾ ਤੇ ਹਮਲਾਵਰ ਰੁਖ਼ ਮੈਨੂੰ ਆਪਣੀ ਯਾਦ ਦਿਵਾਉਂਦਾ ਹੈ। ਉਸ ਵਿੱਚ ਮੈਨੂੰ, ਆਪਣੀ ਝਲਕ ਦਿਖਾਈ ਦਿੰਦੀ ਹੈ। ਮੈਂ (ਉਸ ਨੂੰ) ਕਹਿੰਦਾ ਵੀ ਹਾਂ ਕਿ ਖੇਡ ਤੂੰ ਰਿਹਾ ਹੁੰਦਾ ਹੈ ਅਤੇ ਲੱਗਦਾ ਹੈ ਕਿ ਮੈਦਾਨ ’ਤੇ ਮੈਂ ਹਾਂ।’’ ਸਾਬਕਾ ਹਾਕੀ ਖਿਡਾਰੀ ਨੇ ਦੱਸਿਆ ਕਿ ਹਰ ਟੂਰਨਾਮੈਂਟ ਜਾਂ ਕੈਂਪ ਮਗਰੋਂ ਹਰਮਨਪ੍ਰੀਤ ਨਾਲ ਉਸ ਦੀ ਗੱਲ ਜਾਂ ਮੁਲਾਕਾਤ ਹੁੰਦੀ ਹੈ ਅਤੇ ਉਸ ਦੀ ਖੇਡ ਦੀ ਬਾਰੀਕੀ ਨੂੰ ਦੇਖ ਕੇ ਸਲਾਹ ਵੀ ਦਿੰਦਾ ਹੈ।

Advertisement
Advertisement
×