DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਜੂਡੋ: Ishroop Narang ਕਾਂਸੀ ਦੇ ਤਗ਼ਮੇ ਲਈ ਮੁਕਾਬਲਾ loses

ਅਵਤਾਰ ਤੇ ਯਸ਼ ਪਹਿਲੇ ਦੌਰ ’ਚੋਂ ਬਾਹਰ

  • fb
  • twitter
  • whatsapp
  • whatsapp
featured-img featured-img
ਕੈਨੇਡਾ ਦੀ ਕੋਰੇਲ ਗੋਡਬਾਊਟ ਨਾਲ ਮੁਕਾਬਲਾ ਕਰਦੀ ਹੋਈ ਭਾਰਤ ਦੀ ਜੂਡੋ ਖਿਡਾਰਨ ਇਸ਼ਰੂਪ ਨਾਰੰਗ। -ਫੋਟੋ: ਪੀਟੀਆਈ
Advertisement

ਭਾਰਤੀ ਜੂਡੋ ਖਿਡਾਰੀ ਇਸ਼ਰੂਪ ਨਾਰੰਗ ਕਾਂਸੀ ਦੇ ਤਗ਼ਮੇ ਲਈ ਖੇਡੇ ਪਲੇਅ-ਆਫ਼ ਵਿੱਚ ਕੈਨੇਡਾ ਦੀ ਕੋਰਾਲੀ ਗੋਡਬਾਊਟ ਤੋਂ ‘ਯੂਕੋ’ ਨਾਲ ਹਾਰ ਗਈ। ਪੰਜਾਬ ਦੀ 19 ਸਾਲਾ ਇਸ਼ਰੂਪ ਦੀ ਹਾਰ ਨਾਲ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਭਾਰਤ ਦੀ ਜੂਡੋ ਮੁਹਿੰਮ ਬਿਨਾਂ ਕਿਸੇ ਤਗ਼ਮੇ ਦੇ ਖ਼ਤਮ ਹੋ ਗਈ। ਮਹਿਲਾਵਾਂ ਦੇ 78 ਕਿਲੋ ਵਰਗ ਦੇ ਰੈਪੇਚੇਜ਼ ਰਾਊਂਡ ਵਿੱਚ ਕੈਮਰੂਨ ਦੀ ਜੌਰਜਿਕਾ ਵੈਸਲੀ ਜੇਂਗੂ ਮੌਨੇ ਖ਼ਿਲਾਫ਼ ਸ਼ਾਨਦਾਰ ਜਿੱਤ ਮਗਰੋਂ ਇਸ਼ਰੂਪ ਤਗ਼ਮੇ ਦੀ ਦੌੜ ’ਚ ਸ਼ਾਮਲ ਹੋਈ ਸੀ। ਭਾਰਤੀ ਜੂਡੋਕਾ ਨੇ ਵਿਰੋਧੀ ਖਿਡਾਰਨ ਵੱਲੋਂ ਦੋ ਯੂਕੋਜ਼ ਸਕੋਰ ਕਰਨ ਮਗਰੋਂ ਵਜ਼ਾ-ਅਰੀ ਨਾਲ ਜਿੱਤ ਦਰਜ ਕੀਤੀ ਸੀ

ਇਸ ਤੋਂ ਪਹਿਲਾਂ ਇਸ਼ਰੂਪ ਨਾਰੰਗ ਸਕਾਟਲੈਂਡ ਦੀ ਨਿਕੋਲ ਵੁੱਡ ਨੂੰ ਹਰਾ ਕੇ ਮਹਿਲਾਵਾਂ ਦੇ 78 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਉਧਰ, ਭਾਰਤ ਦੇ ਅਵਤਾਰ ਸਿੰਘ ਨੂੰ ਹਾਲਾਂਕਿ ਪੁਰਸ਼ਾਂ ਦੇ 100 ਕਿਲੋਗ੍ਰਾਮ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਸਾਇਪ੍ਰਸ ਦੇ ਅਰਿਸਟੋਸ ਮਾਈਕਲ ਖਿਲਾਫ਼ ਇੱਪੋਨ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉੱਧਰ, ਯਸ਼ ਘਣਗਸ ਵੀ ਪੁਰਸ਼ਾਂ ਦੇ 100 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਦੇ ਰਾਊਂਡ 16 ਵਿੱਚ ਵੇਲਜ਼ ਦੇ ਜੋਸ਼ੁਆ ਵ੍ਹਾਈਟਹਾਊਸ ਤੋਂ 0-1 ਨਾਲ ਹਾਰ ਕੇ ਮੁਕਾਬਲੇ ’ਚੋਂ ਬਾਹਰ

Advertisement

ਹੋ ਗਿਆ।

Advertisement

Advertisement
×