DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਰਖੜ ਅਕੈਡਮੀ ਦੀ ਕਿਲ੍ਹਾ ਰਾਏਪੁਰ ’ਤੇ ਜਿੱਤ

ਕੁੜੀਆਂ ਵਿੱਚ ਪੀ ਆਈ ਐੱਸ ਬਠਿੰਡਾ ਤੇ ਪੰਜਾਬੀ ’ਵਰਸਿਟੀ ਦੀਆਂ ਟੀਮਾਂ ਅਗਲੇ ਗੇੜ ’ਚ

  • fb
  • twitter
  • whatsapp
  • whatsapp
featured-img featured-img
ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਦੇ ਹੋਏ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ।
Advertisement

38ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਅੱਜ ਜਰਖੜ ਖੇਡ ਸਟੇਡੀਅਮ ਵਿੱਚ ਸ਼ੁਰੂ ਹੋ ਗਈਆਂ ਹਨ। ਹਾਕੀ ਸਬ-ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 6-1 ਨਾਲ, ਰਾਮਪੁਰ ਛੰਨਾ ਨੇ ਸਾਜਲੀ ਨੂੰ 3-1 ਨਾਲ ਤੇ ਜਗਤਾਰ ਇਲੈਵਨ ਨੇ ਸੰਗਰੂਰ ਨੂੰ 3-2 ਨਾਲ ਹਰਾਇਆ; ਚਚਰਾੜੀ ਤੇ ਤੇਹਿੰਗ ਦਰਮਿਆਨ ਮੈਚ 3-3 ਨਾਲ ਬਰਾਬਰ ਰਿਹਾ। ਕੁੜੀਆਂ ਦੇ ਵਰਗ ਵਿੱਚ ਪੀ ਆਈ ਐੱਸ ਬਠਿੰਡਾ ਨੇ ਮੁੰਡੀਆਂ ਕਲਾਂ ਨੂੰ 3-0 ਨਾਲ, ਪੰਜਾਬੀ ਯੂਨੀਵਰਸਿਟੀ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ, ਲਵਲੀ ਯੂਨੀਵਰਸਿਟੀ ਨੇ ਜਰਖੜ ਅਕੈਡਮੀ ਨੂੰ 4-2 ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ।

ਹਾਕੀ ਵਿੱਚ ਲੜਕਿਆਂ ਦੇ ਸੀਨੀਅਰ ਵਰਗ ਵਿੱਚ ਜਲੰਧਰ ਅਤੇ ਕਿਲ੍ਹਾ ਰਾਏਪੁਰ ਦਰਮਿਆਨ ਮੈਚ 5-5 ਗੋਲਾਂ ਨਾਲ ਬਰਾਬਰ ਰਿਹਾ; ਲਵਲੀ ਯੂਨੀਵਰਸਿਟੀ ਨੇ ਅਮਰਗੜ੍ਹ ਨੂੰ 3-1 ਨਾਲ ਹਰਾਇਆ।

Advertisement

ਇਸ ਤੋਂ ਪਹਿਲਾਂ ਖੇਡਾਂ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ, ਪੰਜਾਬ ਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ, ਪ੍ਰੀਤਮ ਸਿੰਘ ਗਰੇਵਾਲ ਯੂ ਕੇ ਅਤੇ ਅਜਮੇਰ ਕੌਰ ਯੂ ਕੇ ਨੇ ਸਾਂਝੇ ਤੌਰ ’ਤੇ ਕੀਤਾ। ਦੁਪਹਿਰ ਦੇ ਸੈਸ਼ਨ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ। ਸ਼ਾਮ ਦੇ ਸੈਸ਼ਨ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਰਖੜ ਟਰੱਸਟ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 15 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ, ਰੱਸਾਕਸ਼ੀ, ਫੁਟਬਾਲ ਲੜਕੀਆਂ ਅਤੇ ਹਾਕੀ ਲੜਕੇ ਲੜਕੀਆਂ ਦੇ ਫਾਈਨਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ।

Advertisement

Advertisement
×