DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਪਾਨ ਨੇ ਨੈਦਰਲੈਂਡਜ਼ ਨੂੰ 2-2 ਦੀ ਬਰਾਬਰੀ ’ਤੇ ਰੋਕਿਆ

ਦਾਇਚੀ ਕਾਮਾਡਾ ਨੇ ਆਖ਼ਰੀ ਪਲਾਂ ਵਿੱਚ ਦਾਗ਼ੇ ਦੋ ਗੋਲ

  • fb
  • twitter
  • whatsapp
  • whatsapp
featured-img featured-img
ਨੈਦਰਲੈਂਡਜ਼ ਦੇ ਖਿਡਾਰੀਆਂ ਨਾਲ ਭਿੜਦਾ ਹੋਇਆ ਜਪਾਨ ਦਾ ਦਾਇਚੀ ਕਾਮਾਡਾ। -ਫੋਟੋ: ਪੀਟੀਆਈ
Advertisement

ਦਾਇਚੀ ਕਾਮਾਡਾ ਵੱਲੋਂ ਆਖ਼ਰੀ ਪਲਾਂ ਵਿੱਚ ਦਾਗ਼ੇ ਸ਼ਾਨਦਾਰ ਗੋਲ ਦੀ ਬਦੌਲਤ ਜਪਾਨ ਨੇ ਆਲਮੀ ਕੱਪ ਫੁਟਬਾਲ ਦੇ ਗਰੁੱਪ ‘ਐੱਫ’ ਮੈਚ ਵਿੱਚ ਮਜ਼ਬੂਤ ਨੈਦਰਲੈਂਡਜ਼ ਨੂੰ 2-2 ਦੀ ਬਰਾਬਰੀ ’ਤੇ ਰੋਕ ਦਿੱਤਾ। ਜਦੋਂ ਜਪਾਨ ਦੀ ਹਾਰ ਤੈਅ ਲੱਗ ਰਹੀ ਸੀ ਤਾਂ ਕਾਮਾਡਾ ਨੇ 88ਵੇਂ ਮਿੰਟ ਵਿੱਚ ਕੋਕੀ ਓਗਾਵ ਦੀ ਕਾਰਨਰ ਕਿੱਕ ’ਤੇ ਹੈਡਰ ਰਾਹੀਂ ਗੋਲ ਕਰ ਕੇ ਆਪਣੀ ਟੀਮ ਨੂੰ ਸੰਕਟ ਵਿੱਚੋਂ ਕੱਢਿਆ। ਇਸ ਤੋਂ ਪਹਿਲਾਂ ਨੈਦਰਲੈਂਡਜ਼ ਲਈ ਕਪਤਾਨ ਵਰਜਿਲ ਵੈਨ ਡਾਈਕ ਨੇ 50ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਦੇ ਜਵਾਬ ਵਿੱਚ ਜਪਾਨ ਦੇ ਕੀਟੋ ਨਾਕਾਮੁਰਾ ਨੇ 57ਵੇਂ ਮਿੰਟ ਵਿੱਚ ਸਕੋਰ 1-1 ਨਾਲ ਬਰਾਬਰ ਕਰ ਦਿੱਤਾ; ਹਾਲਾਂਕਿ, 64ਵੇਂ ਮਿੰਟ ਵਿੱਚ ਕ੍ਰਿਸੈਂਸੀਓ ਸਮਰਵਿਲੇ ਨੇ ਨੈਦਰਲੈਂਡਜ਼ ਨੂੰ 2-1 ਦੀ ਲੀਡ ਦਿਵਾਈ, ਜਿਸ ਨੂੰ ਬਾਅਦ ਵਿੱਚ ਕਾਮਾਡਾ ਨੇ ਬਰਾਬਰ ਕਰ ਦਿੱਤਾ।

Advertisement

ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਨਾਲ ਹਰਾਇਆ

ਮੌਂਟੇਰੀ (ਮੈਕਸਿਕੋ): ਯਾਸਿਨ ਅਯਾਰੀ ਦੇ ਦੋ ਗੋਲਾਂ ਦੀ ਬਦੌਲਤ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਨਾਲ ਕਰਾਰੀ ਸ਼ਿਕਸਤ ਦੇ ਕੇ ਆਲਮੀ ਕੱਪ ਫੁਟਬਾਲ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਹੈ। ਇਸ ਜਿੱਤ ਨਾਲ ਸਵੀਡਨ ਗਰੁੱਪ ‘ਐੱਫ’ ਵਿੱਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ। ਅਯਾਰੀ ਨੇ ਮੈਚ ਦੇ ਸੱਤਵੇਂ ਮਿੰਟ ਅਤੇ ਦੂਜੇ ਹਾਫ਼ ਦੇ ਆਖ਼ਰੀ ਪਲਾਂ ਵਿੱਚ ਲੰਮੀ ਦੂਰੀ ਤੋਂ ਗੋਲ ਦਾਗ਼ ਕੇ ਮੈਚ ਦੀ ਸ਼ੁਰੂਆਤ ਅਤੇ ਅੰਤ ਕੀਤਾ। ਉਸ ਨੇ ਆਪਣੇ ਪਿਤਾ ਦੇ ਜਨਮ ਸਥਾਨ (ਟਿਊਨੀਸ਼ੀਆ) ਦੇ ਸਨਮਾਨ ਵਿੱਚ ਬੜੇ ਸੰਜਮ ਨਾਲ ਇਸ ਜਿੱਤ ਦਾ ਜਸ਼ਨ ਮਨਾਇਆ। ਸਵੀਡਨ ਲਈ ਅਲੈਗਜ਼ੈਂਡਰ ਇਸਾਕ ਨੇ 30ਵੇਂ ਮਿੰਟ, ਵਿਕਟਰ ਗਯੋਕੇਰੇਸ ਨੇ 59ਵੇਂ ਅਤੇ ਮੈਟਿਆਸ ਸਵੈਨਬਰਗ ਨੇ 84ਵੇਂ ਮਿੰਟ ਵਿੱਚ ਗੋਲ ਕੀਤੇ। ਟਿਊਨੀਸ਼ੀਆ ਵੱਲੋਂ ਇਕਲੌਤਾ ਗੋਲ ਉਮਰ ਰੈਕਿਕ ਨੇ 43ਵੇਂ ਮਿੰਟ ਵਿੱਚ ਕੀਤਾ। ਹੁਣ ਸ਼ਨਿਚਰਵਾਰ ਨੂੰ ਸਵੀਡਨ ਦਾ ਮੁਕਾਬਲਾ ਨੈਦਰਲੈਂਡਜ਼ ਨਾਲ ਅਤੇ ਟਿਊਨੀਸ਼ੀਆ ਦਾ ਜਾਪਾਨ ਨਾਲ ਹੋਵੇਗਾ।

Advertisement

Advertisement
×