DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jannik Sinner ਦਾ ਫਰੈਂਚ ਓਪਨ ਜਿੱਤਣ ਦਾ ਸੁਪਨਾ ਟੁੱਟਿਆ

ਅਰਜਨਟੀਨਾ ਦੇ ਸੈਰੰਡੋਲੋ ਕੋਲੋਂ ਹਾਰਿਆ

  • fb
  • twitter
  • whatsapp
  • whatsapp
featured-img featured-img
ਇਟਲੀ ਦਾ ਯਾਨਿਕ ਸਿਨਰ ਫਰੈਂਚ ਓਪਨ ਦੇ ਦੂਜੇ ਗੇੜ ਵਿੱਚ ਅਰਜਨਟੀਨਾ ਦੇ ਜੁਆਨ ਮੈਨੂਅਲ ਸੈਰੰਡੋਲੋ ਹੱਥੋਂ ਹਾਰਨ ਮਗਰੋਂ ਮੈਦਾਨ ’ਚੋਂ ਜਾਂਦਾ ਹੋਇਆ। -ਫੋਟੋ: ਰਾਇਟਰਜ਼
Advertisement

ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਯਾਨਿਕ ਸਿਨਰ ਦਾ ਫਰੈਂਚ ਓਪਨ ਅਤੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਉਸ ਸਮੇਂ ਚੂਰ-ਚੂਰ ਹੋ ਗਿਆ, ਜਦੋਂ ਦੂਜੇ ਦੌਰ ਦੇ ਮੁਕਾਬਲੇ ਵਿੱਚ ਸਰੀਰਕ ਔਕੜਾਂ ਕਾਰਨ ਉਹ ਅਰਜਨਟੀਨਾ ਦੇ ਜੁਆਨ ਮੈਨੂਅਲ ਸੈਰੰਡੋਲੋ ਹੱਥੋਂ ਹਾਰ ਗਿਆ। ਅਤਿ ਦੀ ਗਰਮੀ ਦਰਮਿਆਨ ਖੇਡੇ ਗਏ ਫਸਵੇਂ ਮੈਚ ਵਿੱਚ ਸਿਨਰ ਨੂੰ 3-6, 2-6, 7-5, 6-1, 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਮੋਂਟੇ ਕਾਰਲੋ, ਮੈਡਰਿਡ ਅਤੇ ਰੋਮ ਵਿੱਚ ਕਲੇਅ-ਕੋਰਟ ਖ਼ਿਤਾਬ ਜਿੱਤਣ ਤੋਂ ਬਾਅਦ ਸਿਨਰ ਨੂੰ ਇਸ ਟੂਰਨਾਮੈਂਟ ਵਿੱਚ ਜਿੱਤ ਦਾ ਸਭ ਤੋਂ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਪਹਿਲੇ ਦੋ ਸੈੱਟ ਆਸਾਨੀ ਨਾਲ ਜਿੱਤਣ ਤੋਂ ਬਾਅਦ 24 ਸਾਲਾ ਇਤਾਲਵੀ ਖਿਡਾਰੀ ਮੈਚ ਜਿੱਤਣ ਦੇ ਬਿਲਕੁਲ ਨਜ਼ਦੀਕ ਸੀ ਪਰ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਅਤੇ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਉਹ ਖੇਡ ’ਤੇ ਕੰਟਰੋਲ ਗੁਆ ਬੈਠਾ। ਉਹ ਮੈਡੀਕਲ ਟਾਈਮ ਆਊਟ ਲੈ ਕੇ ਕੋਰਟ ਤੋਂ ਬਾਹਰ ਵੀ ਗਿਆ ਪਰ ਫਿਰ ਵੀ ਸਰੀਰ ਨੇ ਉਸ ਦਾ ਸਾਥ ਨਹੀਂ ਦਿੱਤਾ। ਦੂਜੇ ਪਾਸੇ ਅਰਜਨਟੀਨਾ ਦੇ ਸੈਰੰਡੋਲੋ ਨੇ ਸ਼ਾਨਦਾਰ ਵਾਪਸੀ ਕਰਦਿਆਂ ਵੱਡਾ ਉਲਟਫੇਰ ਕਰ ਦਿੱਤਾ।

Advertisement

Advertisement
Advertisement
×