DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ 67 ਸਾਲ ਬਾਅਦ ਰਣਜੀ ਟਰਾਫੀ ਦੇ ਫਾਈਨਲ ’ਚ

ਸੈਮੀਫਾਈਨਲ ਵਿੱਚ ਦੋ ਵਾਰ ਦੇ ਚੈਂਪੀਅਨ ਬੰਗਾਲ ਨੂੰ ਹਰਾਇਆ; ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਟੀਮ ਨੂੰ ਵਧਾਈ

  • fb
  • twitter
  • whatsapp
  • whatsapp
Advertisement

ਜੰਮੂ ਕਸ਼ਮੀਰ ਦੀ ਟੀਮ ਦੋ ਵਾਰ ਦੇ ਸਾਬਕਾ ਚੈਂਪੀਅਨ ਬੰਗਾਲ ਨੂੰ 6 ਵਿਕਟਾਂ ਦੀ ਕਰਾਰੀ ਸ਼ਿਕਸਤ ਦੇ ਕੇ 67 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਣਜੀ ਟਰਾਫ਼ੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਜਿੱਤ ਨਾਲ ਜੰਮੂ ਕਸ਼ਮੀਰ ਨੇ ਇਤਿਹਾਸ ਰਚਿਆ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਉਪਲਬਧੀ ਲਈ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਸ ਜਤਾਈ ਕਿ ਖਿੱਤੇ ਦੇ ਕ੍ਰਿਕਟਰ ਕੌਮਾਂਤਰੀ ਪੱਧਰ ’ਤੇ ਵੀ ਚੰਗਾ ਪ੍ਰਦਰਸ਼ਨ ਕਰਨਗੇ। ਬੰਗਾਲ ਨੇ ਮੈਚ ਦੇ ਚੌਥੇ ਦਿਨ ਜੰਮੂ ਕਸ਼ਮੀਰ ਅੱਗੇ 126 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਮਹਿਮਾਨ ਟੀਮ ਨੇ 34.4 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਜੰਮੂ ਕਸ਼ਮੀਰ ਲਈ ਵੰਸ਼ਜ ਸ਼ਰਮਾ ਨੇ ਨਾਬਾਦ 43 ਤੇ ਅਬਦੁਲ ਸਮਦ ਨੇ ਨਾਬਾਦ 30 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਮੈਚ ਵਿੱਚ ਨੌਂ ਵਿਕਟਾਂ ਲੈ ਕੇ ਬੰਗਾਲ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਜੰਮੂ ਕਸ਼ਮੀਰ ਨੇ ਪਹਿਲੀ ਵਾਰ 1959-60 ਦੇ ਸੈਸ਼ਨ ਵਿੱਚ ਰਣਜੀ ਟਰਾਫੀ ਵਿੱਚ ਹਿੱਸਾ ਲਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਕਦੇ ਵੀ ਟਰਾਫੀ ਦਾ ਮਜ਼ਬੂਤ ਦਾਅਵੇਦਾਰ ਨਹੀਂ ਮੰਨਿਆ ਗਿਆ। ਜੰਮੂ ਕਸ਼ਮੀਰ ਨੇ ਇਸ ਸੈਸ਼ਨ ਤੋਂ ਪਹਿਲਾਂ 334 ਰਣਜੀ ਮੈਚ ਖੇਡੇ ਸਨ, ਜਿਨ੍ਹਾਂ ਵਿੱਚੋਂ ਉਸ ਨੇ ਸਿਰਫ਼ 45 ਜਿੱਤੇ। ਟੀਮ ਨੂੰ ਆਪਣੀ ਪਹਿਲੀ ਜਿੱਤ ਦਰਜ ਕਰਨ ਵਿੱਚ ਹੀ 44 ਸਾਲ ਲੱਗੇ, ਜੋ ਉਸ ਨੇ 1982-83 ਵਿੱਚ ਸੈਨਾ ਖਿਲਾਫ਼ ਹਾਸਲ ਕੀਤੀ ਸੀ।

Advertisement
Advertisement
×