DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ISSF World Cup: 25 ਮੀਟਰ ਪਿਸਟਲ ਮੁਕਾਬਲੇ ’ਚ ਈਸ਼ਾ ਨੇ ਸੋਨ ਤਗ਼ਮਾ ਜਿੱਤਿਆ

ਮਨੂ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ; ਖੇਡ ਮੰਤਰੀ ਨੇ ਵਧਾਈ ਦਿੱਤੀ

  • fb
  • twitter
  • whatsapp
  • whatsapp
Advertisement
ਤੇਜ਼ੀ ਨਾਲ ਉਭਰ ਰਹੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਅੱਜ ਇੱਥੇ ਆਈ ਐੱਸ ਐੱਸ ਐੱਫ ਆਲਮੀ ਕੱਪ (ਰਾਈਫਲ/ਪਿਸਟਲ/ਸ਼ਾਟਗਨ) ਦੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤ ਲਿਆ ਜਦਕਿ ਮਨੂ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਪੋਡੀਅਮ ’ਤੇ ਦੋਹਰਾ ਤਗ਼ਮਾ ਪੱਕਾ ਕੀਤਾ। ਉੱਧਰ, ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਦੋਵੇਂ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

21 ਸਾਲਾ ਈਸ਼ਾ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਣ ਲਈ 40 ਨਿਸ਼ਾਨੇ ਸਹੀ ਲਗਾਏ, ਜਦਕਿ ਪੈਰਿਸ 2024 ਦੀ ਡਬਲ ਓਲੰਪਿਕ ਤਗ਼ਮਾ ਜੇਤੂ ਮਨੂ ਨੇ ਤਣਾਅਪੂਰਨ ਅਤੇ ਸਖ਼ਤ ਮੁਕਾਬਲੇ ਵਿੱਚੋਂ ਲੰਘਦਿਆਂ ਇੱਕ ਅਹਿਮ ਸ਼ੂਟ-ਆਫ ਜਿੱਤਿਆ ਅਤੇ ਕਾਂਸੀ ਦਾ ਤਗ਼ਮਾ ਸੁਰੱਖਿਅਤ ਕਰਨ ਲਈ 28 ਹਿੱਟ ਨਾਲ ਸਮਾਪਤ ਕੀਤਾ। ਭਾਰਤੀ ਟੀਮ ਨੇ ਕੁਆਲੀਫਾਈਂਗ ਗੇੜ ਵਿੱਚ ਹੀ ਮਾਪਦੰਡ ਕਾਇਮ ਕਰ ਦਿੱਤੇ ਸਨ।

Advertisement

ਮਨੂ ਨੇ 586-20x ਦੇ ਸ਼ਾਨਦਾਰ ਸਕੋਰ ਨਾਲ ਕੁਆਲੀਫਾਇੰਗ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਈਸ਼ਾ 585-18x ਨਾਲ ਦੂਜੇ ਸਥਾਨ ’ਤੇ ਰਹਿ ਕੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਆਸਾਨੀ ਨਾਲ ਪਹੁੰਚ ਗਈ। ਸਾਬਕਾ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਰਾਹੀ ਸਰਨਾਬਤ ਨੇ 582-16x ਸਕੋਰ ਬਣਾਇਆ, ਜਦਕਿ ਸਿਮਰਨਪ੍ਰੀਤ ਕੌਰ ਬਰਾੜ (576-20x) ਅਤੇ ਅਭਿਗਿਆ ਅਸ਼ੋਕ ਪਾਟਿਲ (573-16x) ਨੇ ਰੈਂਕਿੰਗ ਪੁਆਇੰਟਸ ਓਨਲੀ (ਆਰ ਪੀ ਓ) ਸਥਿਤੀ ਤਹਿਤ ਮੁਕਾਬਲਾ ਕਰਦਿਆਂ ਬੱਝਵਾਂ ਪ੍ਰਦਰਸ਼ਨ ਕੀਤਾ।

Advertisement

ਵਿਸ਼ਵ ਕੱਪ ਸੋਨ ਤਗ਼ਮੇ ਤੋਂ ਬਾਅਦ ਮਾਨਸਿਕ ਦਬਾਅ ’ਤੇ ਕਾਬੂ ਪਾਉਣ ਬਾਰੇ ਗੱਲ ਕਰਦਿਆਂ ਈਸ਼ਾ ਨੇ ਕਿਹਾ, ‘‘ਪਿਛਲੇ ਤਗ਼ਮੇ ਕਾਰਨ ਇਹ ਮੈਚ ਮੇਰੇ ਲਈ ਬਹੁਤ ਦਬਾਅ ਵਾਲਾ ਸੀ। ਮੈਂ ਖੁਸ਼ ਹਾਂ ਕਿ ਮੈਂ ਅੱਜ ਇਸ ਤੋਂ ਪਾਰ ਪਾਉਣ ਵਿੱਚ ਸਫਲ ਰਹੀ ਅਤੇ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਵਿੱਚ ਇਸ ਨੂੰ ਸਹਿਣ ਕਰਨ ਦੀ ਸਮਰੱਥਾ ਸੀ।’’

ਮੈਚ ਤੋਂ ਬਾਅਦ ਮਨੂ ਨੇ ਕਿਹਾ, ‘‘ਇਹ ਤਗ਼ਮਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਇੱਕ ਪੌੜੀ ਦਾ ਕੰਮ ਕਰਦਾ ਹੈ। ਇਹ ਮੈਨੂੰ ਸਪੱਸ਼ਟਤਾ ਦਿੰਦਾ ਹੈ ਕਿ ਮੈਂ ਕਿਸ ਦਿਸ਼ਾ ਵਿੱਚ ਜਾਣਾ ਚਾਹੁੰਦੀ ਹਾਂ।’’

Advertisement
×