DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ISSF Elections: ਓਲੰਪਿਕ ਤਗ਼ਮਾ ਜੇਤੂ Manu Bhaker ਲੜੇਗੀ ਕੌਮਾਂਤਰੀ ਨਿਸ਼ਾਨੇਬਾਜ਼ੀ ਫੈਡਰੇਸ਼ਨ ਦੀ ਚੋਣ

ਅੈਥਲੀਟ ਕਮੇਟੀ ਲਈ ਪਿਸਟਲ ਵਰਗ ਦੇ ਦੋ ਅਹੁਦਿਆਂ ਲਈ 10 ਉਮੀਦਵਾਰਾਂ ਵਿਚਾਲੇ ਮੁਕਾਬਲਾ; ਦੋਹਾ ਵਿੱਚ ਤਿੰਨ ਤੋਂ 13 ਨਵੰਬਰ ਤੱਕ ਆਲਮੀ ਚੈਂਪੀਅਨਸ਼ਿਪ ਦੌਰਾਨ ਵੋਟਾਂ ਪੈਣਗੀਆਂ

  • fb
  • twitter
  • whatsapp
  • whatsapp
Advertisement
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈ ਐੱਸ ਐੱਸ ਐੱਫ) ਦੀ ਐਥਲੀਟ ਕਮੇਟੀ ਲਈ 2026-2030 ਦੇ ਕਾਰਜਕਾਲ ਲਈ ਚੋਣ ਲੜੇਗੀ। ਉਸ ਨੂੰ ਪਿਸਟਲ ਵਰਗ ਵਿੱਚ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਇਸ ਵਰਗ ਦੀਆਂ ਦੋ ਸੀਟਾਂ ਲਈ ਮੈਦਾਨ ਵਿੱਚ ਉਤਰੇ 10 ਉਮੀਦਵਾਰਾਂ ਵਿੱਚ ਸ਼ਾਮਲ ਭਾਕਰ ਨੇ ਦੁਨੀਆ ਭਰ ਦੇ ਨਿਸ਼ਾਨੇਬਾਜ਼ਾਂ ਲਈ ਸਹਿਯੋਗੀ ਮਾਹੌਲ ਸਿਰਜਣ ਦਾ ਟੀਚਾ ਰੱਖਿਆ ਹੈ। ਇਹ ਚੋਣ 3 ਤੋਂ 13 ਨਵੰਬਰ ਤੱਕ ਦੋਹਾ ਵਿੱਚ ਹੋਣ ਵਾਲੀ ਆਈ ਐੱਸ ਐੱਸ ਐੱਫ ਆਲਮੀ ਚੈਂਪੀਅਨਸ਼ਿਪ ਦੌਰਾਨ ਹੋਵੇਗੀ।

ਓਲੰਪਿਕ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਦਾ ਭਵਿੱਖ ਸੁਰੱਖਿਅਤ ਕਰਨਾ ਅਤੇ ਆਲਮੀ ਕੱਪਾਂ ਵਿੱਚ ਇਨਾਮੀ ਰਕਮ ਵਧਾਉਣਾ ਉਸ ਦੀਆਂ ਮੁੱਖ ਤਰਜੀਹਾਂ ਹਨ। ਭਾਕਰ ਨੇ ਬਿਆਨ ਵਿੱਚ ਕਿਹਾ ਕਿ ਉੱਚ ਪੱਧਰ ’ਤੇ ਖੇਡਣ ਸਦਕਾ ਉਸ ਨੇ ਕੌਮਾਂਤਰੀ ਖਿਡਾਰੀ ਵਜੋਂ ਮਿਲਣ ਵਾਲੇ ਮੌਕਿਆਂ ਅਤੇ ਚੁਣੌਤੀਆਂ ਨੂੰ ਨੇੜਿਓਂ ਦੇਖਿਆ ਹੈ। ਉਸ ਮੁਤਾਬਕ ਖਿਡਾਰੀਆਂ ਨੂੰ ਸਿਰਫ਼ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਨਹੀਂ, ਸਗੋਂ ਖੇਡ ਦੇ ਭਵਿੱਖ ਬਾਰੇ ਫ਼ੈਸਲਿਆਂ ਵਿੱਚ ਸਰਗਰਮ ਭਾਈਵਾਲ ਹੋਣਾ ਚਾਹੀਦਾ ਹੈ। ਉਹ ਓਲੰਪਿਕ ਚੱਕਰਾਂ ਦੌਰਾਨ ਤਕਨੀਕੀ ਨਿਯਮਾਂ ਵਿੱਚ ਸਥਿਰਤਾ ਅਤੇ ਖਿਡਾਰੀਆਂ ਲਈ ਬਿਹਤਰ ਆਰਥਿਕ ਮੌਕੇ ਚਾਹੁੰਦੀ ਹੈ। ਉਸ ਨੇ ਖਿਡਾਰੀਆਂ ਦੀਆਂ ਸ਼ਿਕਾਇਤਾਂ ਦੇ ਗੁਪਤ ਅਤੇ ਸਮੇਂ ਸਿਰ ਨਿਬੇੜੇ, ਖੇਡ ਮਨੋਵਿਗਿਆਨ ਰਾਹੀਂ ਮਾਨਸਿਕ ਸਿਹਤ ਸਹਾਇਤਾ ਅਤੇ ਖੇਡ ਤੋਂ ਸੰਨਿਆਸ ਮਗਰੋਂ ਕਰੀਅਰ ਬਣਾਉਣ ਦੇ ਮੌਕਿਆਂ ਦੀ ਵੀ ਵਕਾਲਤ ਕੀਤੀ ਹੈ।

Advertisement

Advertisement
Advertisement
×